ਪੰਜਾਬ ਸਟੇਟ ਇੰਸਟੀਚਿਊਟੀ ਆਫ ਸਪੋੋਰਟਸ ਵੱਲੋੋਂ ਖਿਡਾਰੀਆਂ ਦੇ ਫੁੱਟਬਾਲ ਟਰਾਇਲ 26 ਫਰਵਰੀ ਨੂੰ ਲਏ ਜਾਣਗੇ-ਜ਼ਿਲ੍ਹਾ ਖੇਡ ਅਫ਼ਸਰ
ਮਾਨਸਾ, 20 ਫਰਵਰੀ :
ਜ਼ਿਲ੍ਹਾ ਖੇਡ ਅਫਸਰ ਮਾਨਸਾ ਸ਼੍ਰੀ ਨਵਜੋਤ ਸਿੰਘ ਨੇ ਦੱਸਿਆ ਕਿ ਪੰਜਾਬ ਸਟੇਟ ਇੰਸਟੀਚਿਊਟੀ ਆਫ ਸਪੋੋਰਟਸ ਵੱਲੋੋਂ ਸੈਸ਼ਨ 2025-26 ਦੌੋਰਾਨ ਪੀ.ਆਈ.ਐਸ. ਦੇ ਰੈਜੀਡੈਂਸੀਅਲ ਵਿੰਗ ਫੁੱਟਬਾਲ (ਸ਼੍ਰੀ ਆਨੰਦਪੁਰ ਸਾਹਿਬ, ਮਾਹਿਲਪੁਰ ਅਤੇ ਫਗਵਾੜਾ) ਵਿੱਚ ਖਿਡਾਰੀਆਂ ਦੇ ਦਾਖਲੇ ਲਈ ਫੁੱਟਬਾਲ (ਲੜਕੇ) ਦੇ ਖਿਡਾਰੀਆਂ ਅੰਡਰ 12, 14, 17 ਅਤੇ 19 ਸਾਲ ਦੇ ਸਲੈਕਸ਼ਨ ਟਰਾਇਲ ਬਹੁਮੰਤਵੀ ਖੇਡ ਸਟੇਡੀਅਮ ਮਾਨਸਾ ਵਿਖੇ 26 ਫਰਵਰੀ 2025 ਲਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਟਰਾਇਲਾਂ ਵਿੱਚ ਭਾਗ ਲੈਣ ਵਾਲਾ ਖਿਡਾਰੀ ਪੰਜਾਬ ਦਾ ਵਸਨੀਕ ਹੋੋਣਾ ਚਾਹੀਦਾ ਹੈ। ਸਾਰੇ ਖਿਡਾਰੀ ਆਪਣੇ ਨਾਲ ਪੰਜਾਬ ਰਾਜ ਦੇ ਵਸਨੀਕ ਹੋੋਣ ਦਾ ਸਬੂਤ ਜਿਵੇ ਕਿ ਅਧਾਰ ਕਾਰਡ, ਵੋੋਟਰ ਕਾਰਡ, ਜਨਮ ਮਿਤੀ ਸਰਟੀਫਿਕੇਟ, 2 ਪਾਸਪੋੋਰਟ ਸਾਈਜ਼ ਦੀਆਂ ਫੋੋਟੋਆਂ ਲੈ ਕੇ ਆਉਣ। ਇਨ੍ਹਾਂ ਟਰਾਇਲਾਂ ਵਿਚ ਭਾਗ ਲੈਣ ਵਾਲੇ ਖਿਡਾਰੀ ਸਵੇਰੇ 8:30 ਵਜੇ ਮਲਟੀਪਰਪਜ ਸਪੋੋਰਟਸ ਸਟੇਡੀਅਮ ਮਾਨਸਾ ਵਿਖੇ ਰਿਪੋੋਰਟ ਕਰਨ। ਇਹਨਾਂ ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਟੀ.ਏ. ਅਤੇ ਡੀ.ਏ. ਨਹੀਂ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਟਰਾਇਲਾਂ ਸਬੰਧੀ ਵਧੇਰੇ ਜਾਣਕਾਰੀ ਲਈ ਗੁਰਪ੍ਰੀਤ ਸਿੰਘ ਫੁੱਟਬਾਲ ਕੋੋਚ ਮਾਨਸਾ ਨਾਲ ਮੋੋਬਾਇਲ ਨੰ: 98152—21660 ਅਤੇ ਦਫਤਰ ਜ਼ਿਲ੍ਹਾ ਖੇਡ ਅਫਸਰ ਮਾਨਸਾ ਵਿਖੇ 01652—232631 ਦੇ ਫੋਨ ਨੰਬਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ।