ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਜੀ.ਐਸ ਬੇਦੀ ਵੱਲੋਂ ਜ਼ਿਲ੍ਹਾ ਮੋਗਾ ਵਿੱਚ ਚੱਲ ਰਹੀ ਮੂੰਹਖੁਰ ਟੀਕਾਕਰਨ ਮੁਹਿੰਮ ਦਾ ਨਿਰੀਖਣ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ
ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਜੀ.ਐਸ ਬੇਦੀ ਵੱਲੋਂ ਜ਼ਿਲ੍ਹਾ ਮੋਗਾ ਵਿੱਚ ਚੱਲ ਰਹੀ ਮੂੰਹਖੁਰ ਟੀਕਾਕਰਨ ਮੁਹਿੰਮ ਦਾ ਨਿਰੀਖਣ
-ਵਿਭਾਗ ਦੀ ਬਿਹਤਰ ਕਾਰਗੁਜ਼ਾਰੀ ਲਈ ਦਿੱਤੇ ਸੁਝਾਅ, ਟੀਕਾਕਰਨ ਮੁਹਿੰਮ ਦੀ ਕੀਤੀ ਸ਼ਲਾਘਾ
-ਕਿਹਾ ! ਪਸ਼ੂ ਸਿਹਤ ਸੇਵਾਵਾਂ ਨੂੰ ਬਿਹਤਰ ਕਰਨ ਲਈ ਵਿਭਾਗ ਜਲਦ ਕਰੇਗਾ 405 ਨਵੇਂ ਡਾਕਟਰਾਂ ਦੀ ਭਰਤੀ
ਮੋਗਾ, 11 ਨਵੰਬਰ
ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਮਾਣਯੋਗ ਸ੍ਰ. ਗੁਰਮੀਤ ਸਿੰਘ ਖੁੱਡੀਆਂ ਦੀ ਯੋਗ ਅਗਵਾਈ ਅਤੇ ਸ਼੍ਰੀ ਰਾਹੁਲ ਭੰਡਾਰੀ ਮੁੱਖ ਸਕੱਤਰ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ ਤਹਿਤ ਵਿਭਾਗ ਦੇ ਨਿਰਦੇਸ਼ਕ, ਪਸੂ ਪਾਲਣ ਪੰਜਾਬ ਡਾ.ਜੀ.ਐਸ. ਬੇਦੀ ਨੇ ਜ਼ਿਲ੍ਹਾ ਮੋਗਾ ਦਾ ਦੌਰਾ ਕੀਤਾ। ਉਹਨਾ ਨੇ ਪਸੂਆਂ ਵਿੱਚ ਚੱਲ ਰਹੀ ਐਫ.ਐਮ.ਡੀ (ਮੂੰਹਖੁਰ) ਟੀਕਾਕਰਨ ਮੁਹਿੰਮ ਦੇ ਪੰਜਵੇ ਗੇੜ ਦਾ ਜਾਇਜ਼ਾ ਲਿਆ। ਇਸ ਮੁਹਿੰਮ ਦੌਰਾਨ ਰਾਜ ਦੇ ਸਾਰੇ ਪਸ਼ੂਆਂ ਨੂੰ ਮੂੰਹਖੁਰ ਦੀ ਬਿਮਾਰੀ ਦੇ ਬਚਾਆ ਤੋਂ ਟੀਕੇ ਬਿਲਕੁਲ ਮੁਫ਼ਤ ਘਰ-ਘਰ ਜਾ ਕੇ ਲਗਾਏ ਜਾ ਰਹੇ ਹਨ। ਇਹ ਟੀਕੇ 30 ਨਵੰਬਰ, 2024 ਤੱਕ ਲਗਾਏ ਜਾਣੇ ਹਨ। ਹੁਣ ਤੱਕ ਜ਼ਿਲ੍ਹਾ ਮੋਗਾ ਵਿੱਚ 57.33 ਫੀਸਦੀ ਟੀਕਾਕਰਨ ਮੁਕੰਮਲ ਕਰ ਲਿਆ ਗਿਆ ਹੈ। ਉਹਨਾਂ ਇਸ ਮੁਹਿੰਮ ਦੀ ਪ੍ਰੋਗਰੈਸ ਦੀ ਸ਼ਲਾਘਾ ਕੀਤੀ।
ਆਪਣੇ ਇਸ ਦੌਰੇ ਦੌਰਾਨ ਉਹਨਾ ਵੱਲੋ ਮੋਗਾ ਦੇ ਸਿਵਲ ਪਸ਼ੂ ਹਸਪਤਾਲਾਂ ਅਤੇ ਡਿਸਪੈਸਰੀਆਂ ਦਾ ਦੌਰਾ ਕੀਤਾ ਅਤੇ ਵਿਭਾਰੀ ਕਾਰਗੁਜ਼ਾਰੀ ਦੀ ਬਿਹਤਰੀ ਹਿੱਤ ਆਪਣੇ ਵੱਡਮੁੱਲੇ ਸੁਝਾਓ ਵੀ ਡਾਕਟਰਾਂ ਅਤੇ ਹੋਰ ਸਟਾਫ ਨਾਲ ਸਾਝੇ ਕੀਤੇ। ਇਸ ਦੌਰਾਨ ਤਹਿਸੀਲ ਧਰਮਕੋਟ ਵਿੱਚ ਪੈਂਦੇ ਪਿੰਡ ਨੂਰਪੁਰ ਹਕੀਮਾਂ ਦੇ ਅਗਾਂਹ ਵਧੂ ਡੇਅਰੀ ਕਿਸਾਨ ਹਰਪ੍ਰੀਤ ਸਿੰਘ ਹੁੰਦਲ ਨੂੰ ਸਨਮਾਨ ਚਿੰਨ ਅਤੇ ਪ੍ਰਸੰਸ਼ਾ ਪੱਤਰ ਦਿੱਤਾ ਗਿਆ, ਜਿਸ ਦੀ ਐਚ.ਐਫ ਨਸਲ ਗਾਂ ਨੇ ਰਾਸ਼ਟਰ ਪੱਧਰ ਤੇ 74.450 ਕਿੱਲੋ ਪ੍ਰਤੀ ਦਿਨ ਦੁੱਧ ਪੈਦਾ ਕਰਨ ਦਾ ਰਿਕਾਰਡ ਬਣਾਇਆ ਹੈ, ਜੋ ਕਿ ਜ਼ਿਲ੍ਹਾ ਮੋਗਾ ਅਤੇ ਪੰਜਾਬ ਦੇ ਡੇਅਰੀ ਕਿਸਾਨਾਂ ਲਈ ਬੜੀ ਮਾਣ ਵਾਲੀ ਗੱਲ ਹੈ।
ਨਿਰਦੇਸ਼ਕ ਪਸੂ ਪਾਲਣ ਪੰਜਾਬ ਡਾ. ਜੀ.ਐਸ ਬੇਦੀ ਅਤੇ ਡਾ.ਹਰਵੀਨ ਕੌਰ ਧਾਲੀਵਾਲ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਮੋਗਾ ਅਤੇ ਅਧਿਕਾਰੀਆ ਨਾਲ ਉਚ ਪੱਧਰੀ ਵਿਚਾਰ ਵਟਾਦਰਾਂ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਵਿਭਾਗ ਵਿੱਚ 405 ਨਵੇਂ ਡਾਕਟਰਾਂ ਦੀ ਭਰਤੀ ਕੀਤੀ ਜਾ ਰਹੀ ਹੈ, ਜਿਸ ਨਾਲ ਪਸੂ ਸਿਹਤ ਸੇਵਾਵਾਂ ਵਿੱਚ ਬਿਹਤਰੀ ਆਵੇਗੀ। ਇਸ ਮੌਕੇ ਡਾ.ਹਾਈਗੋਪਾਲ ਏ.ਡੀ, ਡਾ.ਹਰਜਿੰਦਰ ਐਸ.ਵੀ.ਓ, ਡਾ.ਰਜਿੰਦਰ ਸਿੰਘ ਐਸ.ਵੀ.ਓ, ਡਾ.ਬੀਰਇੰਦਰ ਸਿੰਘ ਵੀ.ਓ, ਡਾ.ਮਨਦੀਪ ਸਿੰਘ ਵੀ.ਓ, ਡਾ.ਵਿਨੈ ਅਰੋੜਾ ਵੀ.ਓ ਵੱਲੋਂ ਡਾ. ਜੀ. ਐਸ ਬੇਦੀ ਦਾ ਸਨਮਾਨ ਕਰਦੇ ਹੋਏ ਮੋਗਾ ਪਹੁੰਚਣ ਤੇ ਧੰਨਵਾਦ ਕੀਤਾ ਗਿਆ।