ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਜੇਲ ਬੰਦੀਆਂ ਨੂੰ ਬਣਾਇਆ ਜਾ ਰਿਹੈ ਹੁਨਰਮੰਦ, 40 ਕੈਦੀਆਂ ਨੂੰ ਟ੍ਰੇਨਿੰਗ ਕਿੱਟਾਂ ਦੀ ਵੰਡ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ
ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਜੇਲ ਬੰਦੀਆਂ ਨੂੰ ਬਣਾਇਆ ਜਾ ਰਿਹੈ ਹੁਨਰਮੰਦ, 40 ਕੈਦੀਆਂ ਨੂੰ ਟ੍ਰੇਨਿੰਗ ਕਿੱਟਾਂ ਦੀ ਵੰਡ
ਮੋਗਾ, 3 ਫਰਵਰੀ (000) -
ਪੰਜਾਬ ਹੁਨਰ ਵਿਕਾਸ ਮਿਸ਼ਨ ਜਿੱਥੇ ਵਿਦਿਆਰਥੀਆਂ, ਵਿਅਕਤੀਆਂ ਦੇ ਬਿਹਤਰ ਭਵਿੱਖ ਲਈ ਕਾਰਗਰ ਸਾਬਿਤ ਹੋ ਰਿਹਾ ਹੈ ਉੱਥੇ ਇਸ ਨਾਲ ਜੇਲ੍ਹ ਵਿੱਚ ਬੰਦ ਕੈਦੀਆਂ ਨੂੰ ਵੀ ਲਾਹਾ ਮਿਲ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਇਸ ਮਿਸ਼ਨ ਤਹਿਤ ਸਬ ਜੇਲ ਮੋਗਾ ਵਿਖੇ ਬੰਦ ਕੈਦੀਆਂ ਦੇ ਚੰਗੇ ਭਵਿੱਖ ਲਈ ਉਹਨਾਂ ਨੂੰ ਹੁਨਰਮੰਦ ਸਿਖਲਾਈ ਮੁਹੱਈਆ ਕਰਵਾਈ ਜਾ ਰਹੀ ਹੈ।
ਇਸ ਸਬੰਧੀ ਜੇਲ ਸੁਪਰਡੈਂਟ ਸ੍ਰੀ ਪ੍ਰੀਤਮਪਾਲ ਸਿੰਘ ਗਿੱਲ ਪੀਪੀਐਸ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪਤੀ ਅਤੇ ਹੁਨਰ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਪੰਜਾਬ ਪੁਲਿਸ ਵਿਭਾਗ ਵਲੋ ਜੇਲਾਂ ਵਿੱਚ ਬੰਦ ਬੰਦੀਆਂ ਨੂੰ ਹੁਨਰਮੰਦ ਬਣਾਉਣ ਲਈ ਲਾਰਡ ਗਨੇਸ਼ ਟ੍ਰੇਨਿੰਗ ਪਾਰਟਨਰ ਕੰਪਨੀ ਵੱਲੋਂ 40 ਜੇਲ ਬੰਦੀਆਂ ਨੂੰ ਇਲੈਕਟਰੀਕਲ ਟੈਕਨੀਸ਼ੀਅਨ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਪ੍ਰੋਗਰਾਮ ਨਾਲ ਬੰਦੀਆਂ ਵਿੱਚ ਕਾਫੀ ਉਤਸ਼ਾਹ ਹੈ ਅਤੇ ਉਹ ਆਪਣਾ ਸਮਾਂ ਸਹੀ ਪਾਸੇ ਲਗਾ ਰਹੇ ਹਨ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰ. ਜਗਵਿੰਦਰਜੀਤ ਸਿੰਘ ਗਰੇਵਾਲ ਦੀ ਅਗਵਾਈ ਹੇਠ ਸਬ ਜੇਲ ਮੋਗਾ ਅੰਦਰ ਪੰਜਾਬ ਹੁਨਰ ਵਿਕਾਸ ਮਿਸ਼ਨ ਮੋਗਾ ਵੱਲੋਂ ਸਮੇਂ ਸਮੇਂ ਤੇ ਟ੍ਰੇਨਿੰਗ ਕਰਵਾਈ ਜਾ ਚੁੱਕੀ ਹੈ। ਵਰਤਮਾਨ ਸਮੇਂ ਇਲੈਕਟ੍ਰੀਕਲ ਟੈਕਨੀਸ਼ੀਅਨ ਦੀ ਟ੍ਰੇਨਿੰਗ ਚੱਲ ਰਹੀ ਹੈ।
ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਪੰਜਾਬ ਹੁਨਰ ਵਿਕਾਸ ਮਿਸ਼ਨ ਮੋਗਾ ਦੇ ਜ਼ਿਲ੍ਹਾ ਮੈਨੇਜਰ ਸ਼੍ਰੀਮਤੀ ਮਨਪ੍ਰੀਤ ਕੌਰ ਨੇ ਦੱਸਿਆ ਕਿ ਸਬ ਜੇਲ ਅੰਦਰ ਇਹ ਟ੍ਰੇਨਿੰਗ ਸੰਕਲਪ ਪ੍ਰੋਗਰਾਮ ਤਹਿਤ ਚੱਲ ਰਹੀ ਹੈ। ਉਹਨਾਂ ਦੱਸਿਆ ਕਿ ਸਬੰਧਤ ਕੋਰਸ ਦੀ ਸਿਖਲਾਈ ਦੇ ਨਾਲ ਨਾਲ ਸ਼ਖ਼ਸੀਅਤ ਵਿਕਾਸ, ਬੇਹਤਰ ਭਵਿੱਖ ਦੇ ਮੌਕਿਆਂ ਬਾਰੇ ਵੀ ਵੱਖ ਵੱਖ ਬੁਲਾਰਿਆਂ ਵੱਲੋਂ ਮਾਰਗ ਦਰਸ਼ਨ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਕਿੱਟ ਵੰਡ ਪ੍ਰੋਗਰਾਮ ਦੌਰਾਨ ਸ੍ਰੀ ਗੁਰਚਰਨ ਸਿੰਘ ਏ.ਐਸ.ਆਈ. ਨੇ ਸਟੇਜ ਸਕੱਤਰ ਵਜੋਂ ਡਿਊਟੀ ਨਿਭਾਈ। ਬੰਦੀਆਂ ਨੂੰ ਟ੍ਰੇਨਿੰਗ ਕਿੱਟਾਂ ਵੀ ਵੰਡੀਆਂ ਗਈਆਂ। ਇਸ ਵਿੱਚ ਸਕੀਮ ਦੀ ਬਰਾਂਡਿੰਗ ਵਾਲੇ ਬੈਗ, ਕੈਪ, ਟੀਸ਼ਰਟ, ਸਟੱਡੀਮਟੀਰੀਅਲ, ਕਾਪੀ, ਪੈੱਨ, ਆਈ.ਕਾਰਡ ਆਦਿ ਦੀ ਵੰਡ ਕੀਤੀ ਗਈ।
ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਦੌਰਾਨ ਬੇਕਰੀ, ਬਿਜਲੀ ਦੇ ਘਰੇਲੂ ਉਪਕਰਨਾਂ ਦੀ ਰਿਪੇਅਰ, ਫਾਸਟ ਫੂਡ ਸਬੰਧੀ ਟ੍ਰੇਨਿੰਗ ਕਰਵਾਈ ਗਈ ਸੀ। ਕਰੀਬ 75 ਬੰਦੀਆਂ ਨੂੰ ਇਹ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ ਅਤੇ ਵਰਤਮਾਨ ਸਮੇਂ 40 ਬੰਦੀਆਂ ਦੀ ਟ੍ਰੇਨਿੰਗ ਸ਼ੁਰੂ ਕੀਤੀ ਗਈ ਹੈ।
ਇਸ ਤੋਂ ਇਲਾਵਾ ਜੇਲ੍ਹ ਪ੍ਰਸ਼ਾਸ਼ਨ ਦੀ ਮੱਦਦ ਤੇ ਸਮੇਂ ਸਮੇਂ ਹੁਨਰ ਵਿਕਾਸ ਮੋਗਾ ਦੀ ਟੀਮ ਸ਼ਖਸ਼ੀਅਤ ਵਿਕਾਸ, ਨਸ਼ਿਆਂ ਤੋਂ ਮੁਕਤੀ ਸਬੰਧੀ ਮੁੱਦਿਆਂ ਤੇ ਵੱਖ ਵੱਖ ਵਿਭਾਗਾਂ ਦੇ ਸਹਿਯੋਗ ਨਾਲ ਪ੍ਰੋਗਰਾਮ ਕਰਦੀ ਰਹਿੰਦੀ ਹੈ। ਇਸ ਮੌਕੇ ਪੁਸ਼ਰਾਜ ਝਾਜਰਾ,ਲਾਰਡ ਗਨੇਸ਼ ਦੇ ਪ੍ਰਤੀਨਿਧ ਸ੍ਰੀ ਗੁਰਿੰਦਰ ਸਿੰਘ, ਤੋਂ ਇਲਾਵਾ ਸਮੁੱਚਾ ਜੇਲ ਸਟਾਫ ਵੀ ਹਾਜ਼ਰ ਸੀ।
--- ਸਬੰਧਤ ਤਸਵੀਰਾਂ ਵੀ ਨਾਲ ਲਗਾ ਦਿੱਤੀਆਂ ਗਈਆਂ ਹਨ ---