ਪਾਲਿਸ ਤਹਿਤ ਕਮੀਆਂ ਵਾਲੇ 5 ਵਾਹਨਾਂ ਦੇ ਕੀਤੇ ਚਲਾਨ-ਡੀ.ਸੀ.ਪੀ.ਓ. ਪਰਮਜੀਤ ਕੌਰ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ
ਸੇਫ ਸਕੂਲ ਵਾਹਨ ਪਾਲਿਸੀ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਸਕੂਲੀ ਬੱਸਾਂ ਦੀ ਚੈਕਿੰਗ
ਪਾਲਿਸ ਤਹਿਤ ਕਮੀਆਂ ਵਾਲੇ 5 ਵਾਹਨਾਂ ਦੇ ਕੀਤੇ ਚਲਾਨ-ਡੀ.ਸੀ.ਪੀ.ਓ. ਪਰਮਜੀਤ ਕੌਰ
ਮੋਗਾ, 17 ਅਪ੍ਰੈਲ,
ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਪਰਮਜੀਤ ਕੌਰ ਵੱਲੋਂ ਦੱਸਿਆ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸੇਫ ਸਕੂਲ ਵਾਹਨ ਪਾਲਿਸੀ ਨੂੰ ਜ਼ਿਲ੍ਹੇ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸਬ ਡਵੀਜਨ ਧਰਮਕੋਟ ਵਿਖੇ ਸਕੂਲੀ ਬੱਸਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੀਂਦੜ੍ਹਾ ਅਤੇ ਦਸ਼ਮੇਸ਼ ਆਕਲੈਂਡ ਗਰਾਮਰ ਸੀਨੀਅਰ ਸਕੈਡੰਰੀ ਸਕੂਲ ਕਮਾਲਕੇ ਦੇ ਸਕੂਲਾਂ ਦੀਆਂ ਬੱਸਾਂ ਚੈੱਕ ਕੀਤੀਆਂ ਗਈਆਂ।
ਪਰਮਜੀਤ ਕੌਰ ਨੇ ਦੱਸਿਆ ਕਿ ਇਸ ਚੈਕਿੰਗ ਸਮੇਂ ਸਕੂਲੀ ਬੱਸਾਂ ਵਿੱਚ ਸੀ.ਸੀ.ਟੀ.ਵੀ ਕੈਮਰੇ, ਫਸਟ ਏਡ ਬਾਕਸ ਅਤੇ ਅੱਗ ਬਝਾਊ ਯੰਤਰ ਆਦਿ ਕਮੀਆਂ ਪਾਈਆਂ ਗਈਆ, ਜਿਸ ਕਰਕੇ ਮੌਕੇ ਤੇ ਪੰਜ ਸਕੂਲੀ ਬੱਸਾਂ ਦੇ ਚਲਾਨ ਵੀ ਕੀਤੇ ਗਏ। ਉਹਨਾਂ ਸਕੂਲ ਪ੍ਰਬੰਧਕਾਂ ਅਤੇ ਪ੍ਰਿੰਸੀਪਲਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਚੇਤ ਕੀਤਾ ਕਿ ਭਵਿੱਖ ਵਿੱਚ ਜਲਦ ਇਹ ਸਾਰੀਆਂ ਕਮੀਆਂ ਨੂੰ ਪੂਰਾ ਕੀਤਾ ਜਾਵੇ ਨਹੀਂ ਤਾਂ ਪਾਲਿਸੀ ਦੀਆਂ ਹਦਾਇਤਾਂ ਮੁਤਾਬਿਕ ਸਕੂਲ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਸਮੇਂ ਟ੍ਰੈਫਿਕ ਇੰਚਾਰਜ ਕੇਵਲ ਸਿੰਘ ਭੇਖਾ ਵੱਲੋਂ ਦੱਸਿਆ ਗਿਆ ਕਿ ਪੁਲਿਸ ਵਿਭਾਗ ਵੱਲੋਂ ਵੀ ਸਮੇਂ-ਸਮੇਂ ਤੇ ਸਕੂਲਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਅਤੇ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ, ਧਰਮਕੋਟ ਦੇ ਦਫਤਰ ਤੋਂ ਰਵਿੰਦਰ ਸਿੰਘ ਰੀਡਰ, ਕਲਰਕ ਨਰੇਸ਼ ਕੁਮਾਰ, ਪੁਲਿਸ ਵਿਭਾਗ ਤੋਂ ਕਾਂਸਟੇਬਲ ਸੁਖਜਿੰਦਰ ਸਿੰਘ, ਸਿੱਖਿਆ ਵਿਭਾਗ ਤੋਂ ਮੁੱਖ ਅਧਿਆਪਕ ਰਮਨਦੀਪ ਕਪਿਲ ਅਤੇ ਜਿਲ੍ਹਾ ਬਾਲ ਸੁਰੱਖਿਆ ਯੂਨਿਟ, ਮੋਗਾ ਤੋਂ ਸੋਸ਼ਲ ਵਰਕਰ ਜਗਦੀਪ ਸਿੰਘ ਹਾਜ਼ਰ ਸਨ।
...............................