ਪਸ਼ੂ ਪਾਲਣ ਵਿਭਾਗ ਵਲੋਂ 21ਵੀਂ ਪਸ਼ੂਧਨ ਗਣਨਾ ਜਿਲ੍ਹਾ ਮੋਗਾ ਵਿੱਚ ਜਾਰੀ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ
ਪਸ਼ੂ ਪਾਲਣ ਵਿਭਾਗ ਵਲੋਂ 21ਵੀਂ ਪਸ਼ੂਧਨ ਗਣਨਾ ਜਿਲ੍ਹਾ ਮੋਗਾ ਵਿੱਚ ਜਾਰੀ
ਵੱਖ ਵੱਖ ਨਸਲਾਂ ਦੇ 70222 ਪਸ਼ੂਆਂ ਤੇ 153543 ਮੁਰਗੀਆਂ ਦੀ ਕੀਤੀ ਜਾ ਚੁੱਕੀ ਹੈ ਗਣਨਾ
ਮੋਗਾ 10 ਜਨਵਰੀ
ਪਸ਼ੂ ਪਾਲਣ ਵਿਭਾਗ ਵਲੋਂ 21ਵੀਂ ਪਸ਼ੂਧਨ ਗਣਨਾ ਦੀ ਸ਼ੁਰੂਆਤ 23 ਨਵੰਬਰ 2024 ਤੋਂ ਹੋ ਚੁੱਕੀ ਹੈ ਅਤੇ ਇਹ ਫਰਵਰੀ 2025 ਤੱਕ ਮੁਕੰਮਲ ਕੀਤੀ ਜਾਵੇਗੀ, ਇਸ ਕੰਮ ਲਈ ਮੋਗਾ ਜਿਲ੍ਹੇ ਵਿੱਚ 70 ਗਿਣਤੀਕਾਰ ਅਤੇ 17 ਸੁਪਰਵਾਇਜਰ ਲਾਏ ਗਏ ਹਨ ਜੋ ਘਰ ਘਰ ਜਾ ਕੇ ਪਸ਼ੂਆਂ ਦੀ ਗਿਣਤੀ ਕਰ ਰਹੇ ਹਨ।
ਇਸ ਸਬੰਧੀ ਜਾਣਕਾਰੀ ਡਾਕਟਰ ਹਰਵੀਨ ਕੌਰ ਡਿਪਟੀ ਡਾਇਰੈਕਟਰ ਅਤੇ ਡਾਕਟਰ ਹਰਜਿੰਦਰ ਸਿੰਘ ਐਸ ਵੀ ਓ ਜਿਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਪਸ਼ੂ ਪਾਲਣ ਵਿਭਾਗ ਵਲੋਂ ਪਸ਼ੂਧੰਨ ਦੀ ਗਣਨਾ ਜ਼ਿਲ੍ਹੇ ਵਿੱਚ ਕੀਤੀ ਜਾ ਰਹੀ ਹੈ।ਇਸ ਗਣਨਾ ਦੌਰਾਨ ਪਸ਼ੂ ਪਾਲਣ ਧੰਦੇ ਵਿੱਚ ਔਰਤਾਂ ਦੇ ਯੋਗਦਾਨ ਬਾਰੇ ਵੀ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ।
ਉਹਨਾਂ ਅੱਗੇ ਦੱਸਿਆ ਕਿ ਪਸ਼ੂਧਨ ਗਣਨਾ ਜਿਲੇ ਦੇ 196 ਪਿੰਡਾਂ ਵਿੱਚ ਸ਼ੁਰੂ ਕੀਤਾ ਜਾ ਚੁੱਕਾ ਹੈ ਅਤੇ 53860 ਘਰਾਂ ਦੀ ਗਿਣਤੀ ਹੋ ਚੁੱਕੀ ਹੈ ਅਤੇ ਵੱਖ ਵੱਖ ਟੀਮਾਂ ਵੱਲੋਂ ਕੁੱਲ ਲਗਭਗ 205000 ਘਰਾਂ ਵਿੱਚ ਗਿਣਤੀ ਕੀਤੀ ਜਾਵੇਗੀ ਅਤੇ ਲੱਗਭਗ ਵੱਖ-ਵੱਖ ਨਸਲਾਂ ਦੇ 70222 ਪਸ਼ੂਆਂ ਅਤੇ 153543 ਮੁਰਗੀਆਂ ਦੀ ਗਿਣਤੀ ਪਸ਼ੂ ਪਾਲਣ ਵਿਭਾਗ ਵਲੋਂ ਕੀਤੀ ਜਾ ਚੁੱਕੀ ਹੈ।
ਉਹਨਾਂ ਜ਼ਿਲ੍ਹੇ ਦੇ ਸਮੂਹ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਦੋਂ ਵੀ ਗਿਣਤੀਕਾਰ ਉਹਨਾਂ ਦੇ ਘਰਾਂ ਵਿੱਚ ਆਉਣ ਤਾਂ ਉਨ੍ਹਾਂ ਨੂੰ ਆਪਣੇ ਘਰ ਦੇ ਸਾਰੇ ਪਸ਼ੂਆਂ ਦੀ ਸਹੀ ਜਾਣਕਾਰੀ ਦਿੱਤੀ ਜਾਵੇ। ਇਸ ਵਾਰ ਦੀ ਪਸ਼ੂਧੰਨ ਗਣਨਾ ਵਿੱਚ ਕੁੱਤਿਆਂ ਦੀ ਨਸਲ ਅਧਾਰਤ ਅਤੇ ਅਵਾਰਾ ਪਸ਼ੂਆਂ ਦੀ ਗਿਣਤੀ ਵੀ ਕੀਤੀ ਜਾਵੇਗੀ । ਇਸ ਗਿਣਤੀ ਦੇ ਅਧਾਰ ਤੇ ਪੰਜਾਬ ਸਰਕਾਰ ਵੱਲੋਂ ਭਵਿੱਖ ਵਿੱਚ ਪਸ਼ੂ ਭਲਾਈ ਸਕੀਮਾਂ ਬਣਾਈਆਂ ਜਾਣਗੀਆਂ ।