ਸਾਬਕਾ ਮੰਤਰੀ ਪੰਜਾਬ ਮਲਕੀਤ ਸਿੰਘ ਸਿੱਧੂ ਦੀ ਯਾਦ ਵਿੱਚ ਅੱਜ ਮੋਗਾ ਵਿਖੇ 25ਵੇਂ ਚੈਂਪੀਅਨ ਟਰਾਫੀ ਹਾਕੀ ਟੂਰਨਾਮੈਂਟ ਦੀ ਸ਼ੁਰੂਆਤ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ
ਸਾਬਕਾ ਮੰਤਰੀ ਪੰਜਾਬ ਮਲਕੀਤ ਸਿੰਘ ਸਿੱਧੂ ਦੀ ਯਾਦ ਵਿੱਚ ਅੱਜ ਮੋਗਾ ਵਿਖੇ 25ਵੇਂ ਚੈਂਪੀਅਨ ਟਰਾਫੀ ਹਾਕੀ ਟੂਰਨਾਮੈਂਟ ਦੀ ਸ਼ੁਰੂਆਤ
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਮੋਗਾ, 10 ਜਨਵਰੀ(000) ਭੂਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੀ ਗਰਾਊਡ ਵਿਚ ਸਪੋਰਟਸ ਅਤੇ ਸ਼ੋਸਲ ਵੈਲਫੇਅਰ ਸੁਸਾਇਟੀ ਵਲੋ ਸਾਬਕਾ ਮੰਤਰੀ ਪੰਜਾਬ ਮਲਕੀਤ ਸਿੰਘ ਸਿੱਧੂ ਦੀ ਯਾਦ ਵਿੱਚ ਤਿੰਨ ਰੋਜ਼ਾ 25ਵਾਂ ਚੈਂਪੀਅਨ ਟਰਾਫੀ ਹਾਕੀ ਟੂਰਨਾਮੈਂਟ ਆਯੋਜਿਤ ਕੀਤਾ ਗਿਆ। ਇਸ ਟੂਰਨਾਮੈਂਟ ਵਿਚ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਉਹਨਾਂ ਸਵਰਗੀ ਮਲਕੀਤ ਸਿੰਘ ਸਿੱਧੂ ਦੀ ਫੋਟੋ ਤੇ ਫੁੱਲ ਅਰਪਿਤ ਕਰਕੇ ਸਰਧਾਜਲੀ ਭੇੰਟ ਕੀਤੀ।ਉਹਨਾਂ ਹਾਕੀ ਗਰਾਊਡ ਵਿਚ ਟੀਮਾਂ ਨਾਲ ਜਾਣ ਪਹਿਚਾਣ ਕਰਨ ਉਪਰੰਤ ਮੈਚ ਅਰੰਭ ਕਰਨ ਲਈ ਅਸੀਰਵਾਦ ਦਿੱਤਾ। ਇਸ ਮੌਕੇ ਉਹਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਚਾਰੂਮਿਤਾ ਵੀ ਹਾਜਰ ਸਨ।
ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਸੁਸਾਇਟੀ ਦੇ ਇਸ ਵੱਡੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਣਾ ਦਿੱਤੀ। ਉਹਨਾਂ ਨੌਜਵਾਨਾਂ ਪੀੜ੍ਹੀ ਨੂੰ ਨਸ਼ਿਆਂ ਤੋ ਦੂਰ ਰਹਿਣ ਦੀ ਪ੍ਰੇਰਨਾ ਕਰਦਿਆਂ ਕਿਹਾ ਖੇਡਾਂ ਲਈ ਵਧੇਰੇ ਉਪਰਾਲੇ ਕਰਨੇ ਜਰੂਰੀ ਹਨ। ਉਹਨਾਂ ਖਿਡਾਰੀਆਂ ਨੂੰ ਕਿਹਾ ਕਿ ਖੇਡਾਂ ਨਾਲ ਜੁੜੇ ਰਹਿਣ ਕਿਉਂਕਿ ਖੇਡਾਂ ਨਾਲ ਮਨੁੱਖ ਦਾ ਸਰੀਰਿਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ।
ਸ੍ਰੀਮਤੀ ਚਾਰੂਮਿਤਾ ਵਧੀਕ ਡਿਪਟੀ ਕਮਿਸ਼ਨਰ (ਜਰਨਲ) ਨੇ ਵੀ ਇਸ ਟੂਰਨਾਮੈਟ ਵਿਚ ਸਾਮਲ ਹੋ ਕੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਪ੍ਰਬੰਧਕਾਂ ਦੀ ਸਲਾਘਾ ਕੀਤੀ।ਉਹਨਾਂ ਕਿਹਾ ਕਿ ਸ ਮਲਕੀਤ ਸਿੰਘ ਸਿੱਧੂ ਅਗਾਂਹਵਧੂ ਸੋਚ ਮਾਲਕ ਸਨ ਉਹਨਾਂ ਬਾਘਾਪੁਰਾਣੇ ਹਲਕੇ ਦੇ ਵਿਕਾਸ ਲਈ ਤਨਦੇਹੀ ਨਾਲ ਕੰਮ ਕੀਤਾ।ਉਹਨਾਂ ਕਿਹਾ ਕਿ ਹੁਣ ਉਹਨਾਂ ਸਪੁੱਤਰ ਸ ਬੇਅੰਤ ਸਿੱਘ ਸਿੱਧੂ ਬਤੌਰ ਅੇਸ ਡੀ ਅੇਮ ਬਾਘਾਪੁਰਾਣਾ ਨਿਯੁਕਤ ਹੋ ਕੇ ਸ ਮਲਕੀਤ ਸਿੰਘ ਸਿੱਧੂ ਦੀ ਸੋਚ ਤੇ ਪਹਿਰਾ ਦੇ ਰਹੇ ਹਨ।
ਚੇਅਰਮੈਨ ਜਸਪਾਲ ਸਿੰਘ ਸਿੱਧੂ ਨੇ ਗੱਲਬਾਤ ਕਰਦੇ ਦਸਿਆ ਕਿ ਹਾਕੀ ਟੂਰਨਾਮੈਂਟ ਵਿੱਚ ਪੰਜਾਬ ਵਿਚੋ ਲੜਕਿਆਂ ਦੀਆਂ 8 ਅਤੇ ਲੜਕੀਆਂ ਦੀਆਂ 4 ਟੀਮਾਂ ਭਾਗ ਲੈ ਰਹੀਆਂ ਹਨ। ਖਿਡਾਰੀਆਂ ਵਿੱਚ ਟੂਰਨਾਮੈਂਟ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਅੱਜ ਲੜਕਿਆਂ ਦੇ ਪਹਿਲੇ ਮੈਚ ਵਿਚ ਸੰਗਰੂਰ ਦੀ ਟੀਮ ਨੇ ਮੋਗਾ ਦੀ ਟੀਮ ਨੂੰ ਤਿੰਨ ਜੀਰੋ, ਦੂਜੇ ਮੈਚ ਵਿਚ ਫਰੀਦਕੋਟ ਦੀ ਟੀਮ ਨੇ ਪਹੂਲੀ (ਬਠਿੰਡਾ) ਦੀ ਟੀਮ ਨੂੰ ਤਿੰਨ ਇੱਕ ਫਰਕ ਨਾਲ ਹਰਾਇਆ।
ਇਸ ਮੌਕੇ ਸੁਸਾਇਟੀ ਨਾਲ ਜੁੜੇ ਜੇ ਪੀ ਸਿੰਘ ਖੰਨਾ, ਅੇਚ ਅੇਸ ਬੇਦੀ, ਹਰਪਾਲ ਸਿੰਘ ਗਿੱਲ, ਖੁਸ਼ਵਿੰਦਰਪਾਲ ਸਿੰਘ ਗਿੱਲ ਅਤੇ ਇਕਬਾਲ ਸਿੰਘ ਦੌਲਤਪੁਰਾ ਅੇਡਵੋਕੇਟ, ਜਸਵੰਤ ਸਿੰਘ ਦਾਨੀ ਸਾਬਕਾ ਤਹਿਸੀਲਦਾਰ, ਗਿਆਨ ਸਿੰਘ ਸਾਬਕਾ ਡੀ ਪੀ ਆਰ ਓ ਤੇ ਰਮਨੀਕ ਸੂਦ ਸੋਨੂੰ ਨੂੰ ਸ੍ਰੀ ਵਿਸ਼ੇਸ਼ ਸਾਰੰਗਲ ਡਿਪਟੀ ਕਮਿਸ਼ਨਰ ਨੇ ਸੀਲਡਾਂ ਦੇ ਸਨਮਾਨਤ ਕੀਤਾ।
ਇਸ ਸਮੇਂ ਚੀਫ ਐਡਵਾਈਜਰ ਗੁਰਚਰਨ ਸਿੰਘ ਗਿੱਲ, ਚੇਅਰਮੈਨ ਜਸਪਾਲ ਸਿੰਘ ਸਿੱਧੂ, ਪ੍ਰਧਾਨ ਪਰਮਜੀਤ ਸਿੰਘ ਸੰਧੂ, ਵਾਈਸ ਚੇਅਰਮੈਨ ਬੇਅੰਤ ਸਿੰਘ ਸਿੱਧੂ, ਜਨਰਲ ਸੈਕਟਰੀ ਓਮ ਪ੍ਰਕਾਸ਼ ਸ਼ਰਮਾ,ਪਿ੍ੰਸੀਪਲ ਕੁਲਵੰਤ ਸਿੰਘ ਕਲਸੀ, ਗੁਰਸ਼ਰਨ ਸਿੰਘ ਗਿੱਲ ਆਦਿ ਹਾਜ਼ਰ ਸਨ।
--