321 ਪਸ਼ੂਆਂ ਦਾ ਚੈੱਕਅੱਪ ਕਰਕੇ 25 ਹਜਾਰ ਦੀਆਂ ਦਵਾਈਆਂ ਦੀ ਮੁਫ਼ਤ ਵੰਡ-ਡਾ. ਹਰਵੀਨ ਕੌਰ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ
ਸ਼੍ਰੀ ਸੰਤ ਮਹੇਸ਼ ਮੁਨੀ ਜੀ ਬੋਰੇ ਵਾਲੇ ਪੁਰਾਣੀ ਗਊਸ਼ਾਲਾ ਬੱਧਨੀਂ ਕਲਾਂ ਵਿਖੇ ਗਊ ਭਲਾਈ ਕੈਂਪ ਦਾ ਆਯੋਜਨ
321 ਪਸ਼ੂਆਂ ਦਾ ਚੈੱਕਅੱਪ ਕਰਕੇ 25 ਹਜਾਰ ਦੀਆਂ ਦਵਾਈਆਂ ਦੀ ਮੁਫ਼ਤ ਵੰਡ-ਡਾ. ਹਰਵੀਨ ਕੌਰ
ਮੋਗਾ, 14 ਜਨਵਰੀ,
ਮਾਨਯੋਗ ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਸ੍ਰੀ ਅਸ਼ੋਕ ਕੁਮਾਰ ਸਿੰਗਲਾ ਦੀ ਰਹਿਨੁਮਾਈ ਅਤੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਡਾ.ਜੀ.ਐਸ.ਬੇਦੀ ਦੇ ਦਿਸ਼ਾ ਨਿਰਦੇਸ਼ ਹੇਠ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮੋਗਾ ਡਾ.ਹਰਵੀਨ ਕੌਰ ਦੀ ਯੋਗ ਅਗਵਾਈ ਅਨੁਸਾਰ ਸ੍ਰੀ ਸੰਤ ਮਹੇਸ਼ ਮੁਨੀ ਜੀ ਬੋਰੇ ਵਾਲੇ ਪੁਰਾਣੀ ਗਊਸ਼ਾਲਾ ਮੱਲੇਆਣਾ ਰੋਡ ਬੱਧਨੀ ਕਲਾਂ ਜਿਲ੍ਹਾ ਮੋਗਾ ਵਿਖੇ ਗਊ ਭਲਾਈ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ ਕੁੱਲ 25000 ਰੁਪਏ ਦੀ ਦਵਾਈ ਜੋ ਕਿ ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਮੁਫਤ ਮੁਹੱਈਆ ਕਰਵਾਈ ਗਈ । ਇਸ ਕੈਂਪ ਦੌਰਾਨ 321 ਪਸ਼ੂਆਂ ਦੀ ਮੌਕੇ ਉੱਤੇ ਜਾਂਚ ਕਰਨ ਉਪਰੰਤ ਇਲਾਜ ਕੀਤਾ ਗਿਆ। ਪਸ਼ੂਆਂ ਦੇ ਇਲਾਜ਼ ਅਤੇ ਨਿਰੀਖਣ ਦੇ ਨਾਲ-ਨਾਲ ਗਊਸ਼ਾਲਾ ਦੇ ਪ੍ਰਬੰਧਕਾਂ ਨੂੰ ਪਸ਼ੂਆਂ ਦੀ ਸਾਂਭ-ਸੰਭਾਲ ਅਤੇ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਵੱਖ-ਵੱਖ ਵੈਕਸੀਨੇਸ਼ਨ ਜਿਵੇਂ ਕਿ ਮੂੰਹ-ਖੁਰ ਟੀਕਾਕਰਨ, ਗਲਘੋਟੂ ਟੀਕਾਕਰਨ,ਬਰੂਸੀਲੋਸਿਸ ਬਿਮਾਰੀ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ। ਇਸ ਕੈਂਪ ਵਿੱਚ ਡਾ.ਹਰਜਿੰਦਰ ਸਿੰਘ ਐਸ.ਵੀ.ਓ, ਡਾ.ਮਨਦੀਪ ਸਿੰਘ ਵੀ. ਓ, ਸ੍ਰੀ ਲਵਪ੍ਰੀਤ ਸਿੰਘ (ਵੈਟੀ. ਇੰਸਪੈਕਟਰ), ਸ੍ਰੀ ਵਿਸ਼ਾਲ ਅਤੇ ਗਊ ਭਗਤ ਹਾਜ਼ਰ ਰਹੇ।
ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮੋਗਾ ਵੱਲੋਂ ਪੰਜਾਬ ਸਰਕਾਰ ਦੇ ਇਸ ਉਪਰਾਲੇ ਰਾਹੀਂ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨੂੰ ਬੇਸਹਾਰਾ ਗਊਧੰਨ ਦੀ ਸਾਂਭ-ਸੰਭਾਲ ਲਈ ਪ੍ਰੇਰਿਤ ਕੀਤਾ ਗਿਆ ਹੈ ਤਾਂ ਜੋ ਸੜਕਾਂ ਉਪਰ ਬੇਸਹਾਰਾ ਗਊਧਨ ਕਾਰਨ ਹੋਣ ਵਾਲੇ ਮਨੁੱਖੀ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ ਅਤੇ ਵੱਧ ਤੋਂ ਵੱਧ ਬੇਆਸਰਾ ਗਊਧੰਨ ਨੂੰ ਗਊ਼ਸਾਲਾਵਾਂ ਵਿੱਚ ਰੱਖਿਆ ਜਾ ਸਕੇ।