ਪ੍ਰਤਾਪ ਵਰਲਡ ਸਕੂਲ ਪਠਾਨਕੋਟ ਵਿਖੇ ਡਿਪਟੀ ਕਮਿਸਨਰ ਨੇ ਪਹੁੰਚ ਕੇ ਈਕੋ-ਫੀਸਟ 2025 ਦਾ ਕੀਤਾ ਸੁਭਾਅਰੰਭ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਪਠਾਨਕੋਟ
ਪ੍ਰੈਸ ਨੋਟ 1
----- ਪ੍ਰਤਾਪ ਵਰਲਡ ਸਕੂਲ ਪਠਾਨਕੋਟ ਵਿਖੇ ਡਿਪਟੀ ਕਮਿਸਨਰ ਨੇ ਪਹੁੰਚ ਕੇ ਈਕੋ-ਫੀਸਟ 2025 ਦਾ ਕੀਤਾ ਸੁਭਾਅਰੰਭ
---ਵੱਖ ਵੱਖ ਵਿਭਾਗਾਂ ਵੱਲੋਂ ਅਤੇ ਵੱਖ ਵੱਖ ਸਕੂਲਾਂ ਵੱਲੋਂ ਤਿਆਰ ਕੀਤੇ ਪ੍ਰੋਜੈਕਟਾਂ ਦਾ ਲਿਆ ਜਾਇਜਾ
ਪਠਾਨਕੋਟ, 13 ਫਰਵਰੀ : ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਵੱਲੋਂ ਜਿਲ੍ਹਾ ਪ੍ਰਸਾਸਨ ਪਠਾਨਕੋਟ ਦੇ ਸਹਿਯੋਗ ਨਾਲ ਅੱਜ ਪ੍ਰਤਾਪ ਵਰਲਡ ਸਕੂਲ ਪਠਾਨਕੋਟ ਵਿਖੇ ਈਕੋ-ਫੀਸਟ 2025 ਲਗਾਇਆ ਗਿਆ। ਜਿਕਰਯੋਗ ਹੈ ਕਿ ਈਕੋ ਫੀਸਟ-2025 ਤਿੰਨ ਦਿਨ ਚੱਲੇਗਾ।
ਅੱਜ ਈਕੋ-ਫੀਸਟ 2025 ਦੇ ਸੁਭਾਅਰੰਭ ਤੇ ਸ੍ਰੀ ਆਦਿੱਤਿਆ ਉੱਪਲ ਡਿਪਟੀ ਕਮਿਸਨਰ ਪਠਾਨਕੋਟ ਮੁੱਖ ਮਹਿਮਾਨ ਵਜੋਂ ਅਤੇ ਹਰਦੀਪ ਸਿੰਘ ਵਧੀਕ ਡਿਪਟੀ ਕਮਿਸਨਰ (ਜ) ਵਿਸੇਸ ਮਹਿਮਾਨ ਵਜੋਂ ਹਾਜਰ ਹੋਏ ਅਤੇ ਈਕੋ ਫੀਸਟ 2025 ਦਾ ਸੁਭਾਅਰੰਭ ਕੀਤਾ ਗਿਆ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਡਾ. ਕੇ.ਐਸ.ਬਾਠ ਜੂਆਇੰਟ ਡਾਇਰੈਕਟਰ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ, ਮਦਾਕਿਨੀ ਠਾਕੁਰ ਪ੍ਰੋਜੈਕਟਰ ਸਾਂਈਟਿਸਟ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ, ਰਾਜੇਸ ਕੁਮਾਰ ਜਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ, ਤਿਲਕ ਰਾਜ ਡਾਇਰੈਕਟਰ ਐਂਡ ਹੈਡ ਜੇ.ਐਂਡ ਕੇ.ਬ੍ਰਾਂਚ ਆਫਿਸ, ਕਮਲਦੀਪ ਕੌਰ ਜਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ, ਡੀ.ਜੀ. ਸਿੰਘ ਡਿਪਟੀ ਡੀ.ਈ.ਓ. ਐਲੀਮੈਂਟਰੀ, ਪਵਨ ਕੁਮਾਰ ਜਿਲ੍ਹਾ ਮਾਲ ਅਫਸਰ ਪਠਾਨਕੋਟ, ਸਨੀ ਮਹਾਜਨ ਡਾਇਰੈਕਟਰ ਪ੍ਰਤਾਪ ਵਰਲਡ ਸਕੂਲ , ਓਸਿਨ ਮਹਾਜਨ ਡਾਇਰੈਕਟਰ ਪ੍ਰਤਾਪ ਵਰਲਡ ਸਕੂਲ ਪਠਾਨਕੋਟ, ਸੁਬਰਾ ਰਾਣੀ ਪਿ੍ਰੰਸੀਪਲ ਪ੍ਰਤਾਪ ਵਰਲਡ ਸਕੂਲ, ਰਾਜੇਸਵਰ ਸਲਾਰੀਆ ਸਲਾਹਕਾਰ ਪ੍ਰਤਾਪ ਵਰਲਡ ਸਕੂਲ , ਪ੍ਰਸਾਂਤ ਸਰਮਾ ਆਈ.ਟੀ.ਹੈਡ ਪ੍ਰਤਾਪ ਵਰਲਡ ਸਕੂਲ ਪਠਾਨਕੋਟ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਵੀ ਹਾਜਰ ਸਨ।
ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਆਦਿੱਤਿਆ ਉੱਪਲ ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਕਿ ਅੱਜ ਪ੍ਰਤਾਪ ਵਰਲਡ ਸਕੂਲ ਪਠਾਨਕੋਟ ਵਿਖੇ ਈਕੋ ਫੀਸਟ 2025 ਲਗਾਇਆ ਗਿਆ ਹੈ ਜੋ ਕਿ ਤਿੰਨ ਦਿਨ ਚੱਲੇਗਾ। ਅੱਜ ਦੇ ਈਕੋ ਫੀਸਟ ਦੋਰਾਨ ਵਾਤਾਵਰਣ ਨੂੰ ਲੈ ਕੇ ਵੱਖ ਵੱਖ ਵਿਭਾਗਾਂ ਵੱਲੋਂ ਕੀਤੀ ਜਾ ਰਹੀ ਕਾਰਗੁਜਾਰੀ ਨੂੰ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਵੀ ਬਹੁਤ ਹੀ ਵਧੀਆ ਪ੍ਰੋਜੈਕਟ ਲਗਾਏ ਗਏ ਹਨ। ਲੋਕਾਂ ਨੂੰ ਜਾਗਰੁਕ ਕਰਨ ਦੇ ਉਦੇਸ ਨਾਲ ਨੁੱਕੜ ਨਾਟਕ ਅਤੇ ਹੋਰ ਵੱਖ ਵੱਖ ਸਾਧਨਾਂ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਪ੍ਰਤਾਪ ਵਰਲਡ ਸਕੂਲ ਦੇ ਬੱਚਿਆਂ ਨੂੰ ਅਤੇ ਵੱਖ ਵੱਖ ਵਿਭਾਗਾਂ ਨੂੰ ਵੀ ਈਕੋ ਫੀਸਟ ਲਗਾਉਂਣ ਤੇ ਹਾਰਦਿਕ ਸੁਭਕਾਮਨਾਵਾਂ ਦਿੰਦਾ ਹਾਂ।
ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਸੰਨੀ ਮਹਾਜਨ ਡਾਇਰੈਕਟਰ ਪ੍ਰਤਾਪ ਵਰਲਡ ਸਕੂਲ ਪਠਾਨਕੋਟ ਨੇ ਕਿਹਾ ਕਿ ਅੱਜ ਜੋ ਪ੍ਰਤਾਪ ਵਰਲਡ ਸਕੂਲ ਵਿੱਚ ਈਕੋ ਫੀਸਟ 2025 ਲਗਾਇਆ ਗਿਆ ਹੈ ਇਸ ਦੇ ਲਈ ਉਹ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਅਤੇ ਜਿਲ੍ਹਾ ਪ੍ਰਸਾਸਨ ਪਠਾਨਕੋਟ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ। ਉਨ੍ਹਾਂ ਕਿਹਾ ਕਿ ਆਉਂਣ ਵਾਲੇ ਦੋ ਦਿਨਾਂ ਦੇ ਅੰਦਰ ਵੱਖ ਵੱਖ ਸਕੂਲਾਂ ਦੇ ਵਿਦਿਆਰਥੀ ਇਸ ਈਕੋ ਫੀਸਟ ਵਿੱਚ ਵਿਜਟ ਕਰਨਗੇ ਅੱਜ ਪਹਿਲੇ ਦਿਨ ਕਰੀਬ 1500 ਬੱਚਿਆਂ ਵੱਲੋਂ ਈਕੋ ਫੀਸਟ ਦੀ ਵਿਜਟ ਕੀਤੀ ਗਈ ਹੈ।