ਮਿਡ ਡੇ ਮੀਲ ਵਰਕਰਾਂ ਦੀ ਟ੍ਰੇਨਿੰਗ ਅਤੇ ਕੁਕਿੰਗ ਪ੍ਰਤਿਯੋਗਿਤਾ ਕਰਵਾਈ। ਕੁਕਿੰਗ ਪ੍ਰਤਿਯੋਗਿਤਾ ਵਿੱਚ ਬਲਾਕ ਪਠਾਨਕੋਟ -3 ਦੀ ਰਮਨ ਕੁਮਾਰੀ ਨੇ ਪਹਿਲਾ , ਬਲਾਕ ਧਾਰ-1 ਦੀ ਰਾਧਾ ਦੇਵੀ ਨੇ ਦੂਜਾ ਅਤੇ ਬਲਾਕ ਨਰੋਟ ਜੈਮਲ ਸਿੰਘ ਦੀ ਤ੍ਰਿਸ਼ਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੇਐਫਸੀ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਰਾਜੇਸ਼ ਕੁਮਾਰ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੀਆਂ ਮਿਡ ਡੇ ਮੀਲ ਵਰਕਰਾਂ ਦੀ ਟ੍ਰੇਨਿੰਗ ਅਤੇ ਕੁਕਿੰਗ ਪ੍ਰਤਿਯੋਗਿਤਾ ਕਰਵਾਈ ਗਈ। ਇਸ ਮੌਕੇ ਰਿਸੋਰਸ ਪਰਸਨ ਫੂਡ ਸਪਲਾਈ ਅਫ਼ਸਰ ਰਮਨ ਕੁਮਾਰ, ਮਨੀ ਕਪੁਲੀਆ , ਨਿਧੀ ਮਨਹਾਸ, ਰੁਚਿਕਾ,ਪ੍ਰਿੰਸੀਪਲ ਸ੍ਰੀ ਸਵਤੰਤਰ ਕੁਮਾਰ, ਬੀਪੀਈਓ ਸ੍ਰੀ ਨਰੇਸ਼ ਪਨਿਆੜ, ਬੀਪੀਈਓ ਸ੍ਰੀ ਪੰਕਜ ਅਰੋੜਾ ਵਿਸ਼ੇਸ਼ ਤੌਰ ਤੇ ਮੌਜੂਦ ਸਨ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਰਾਜੇਸ਼ ਕੁਮਾਰ ਨੇ ਮਿਡ ਡੇ ਮੀਲ ਵਰਕਰਾਂ ਨੂੰ ਖਾਣਾ ਬਣਾਉਂਦੇ ਸਮੇਂ ਫੂਡ ਸਪਲਾਈ ਵਿਭਾਗ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ।
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਡ ਡੇ ਮੀਲ ਵਰਕਰਾਂ ਦੀ ਕੁਕਿੰਗ ਪ੍ਰਤਿਯੋਗਿਤਾ ਕਰਵਾਉਣ ਦਾ ਮੁੱਖ ਮੰਤਵ ਮਿਡ ਡੇ ਮੀਲ ਦੀ ਗੁਣਵੱਤਾ ਨੂੰ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਬੱਚਿਆਂ ਨੂੰ ਵਧੀਆ ਸਿੱਖਿਆ ਦੇਣ ਦੇ ਨਾਲ ਨਾਲ ਪੌਸ਼ਟਿਕ ਤੇ ਸਵਾਦਿਸ਼ਟ ਭੋਜਨ ਦੇਣ ਲਈ ਵਚਨਬੱਧ ਹੈ। ਉਨ੍ਹਾਂ ਮਿਡ ਡੇ ਮੀਲ ਵਰਕਰਾਂ ਨੂੰ ਖਾਣਾ ਬਣਾਉਣ ਸਮੇਂ ਸਿਰ ਢੱਕ ਕੇ ਸਾਫ਼ ਸਫ਼ਾਈ ਰੱਖਦੇ ਹੋਏ ਫੂਡ ਸਪਲਾਈ ਵਿਭਾਗ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ।
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ ਨੇ ਮਿਡ ਡੇ ਮੀਲ ਵਰਕਰਾਂ ਦੀ ਪ੍ਰਤੀਯੋਗਤਾ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਛੋਟੇਪੁਰ ਬਲਾਕ ਪਠਾਨਕੋਟ -3 ਦੀ ਮਿਡ ਡੇ ਮੀਲ ਵਰਕਰ ਰਮਨ ਕੁਮਾਰੀ ਨੇ ਪਹਿਲਾ ਸਥਾਨ, ਸਰਕਾਰੀ ਪ੍ਰਾਇਮਰੀ ਸਕੂਲ ਘਗਰੋਲੀ ਬਲਾਕ ਧਾਰ-1 ਦੀ ਮਿਡ ਡੇ ਮੀਲ ਵਰਕਰ ਰਾਧਾ ਦੇਵੀ ਨੇ ਦੂਜਾ ਸਥਾਨ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਨਰਾਇਣਪੁਰ ਬਲਾਕ ਨਰੋਟ ਜੈਮਲ ਸਿੰਘ ਦੀ ਮਿਡ ਡੇ ਮੀਲ ਵਰਕਰ ਤ੍ਰਿਸ਼ਲਾ ਦੇਵੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਦੇ ਅੰਤ ਵਿੱਚ ਟ੍ਰੇਨਿੰਗ ਵਿੱਚ ਭਾਗ ਲੈਣ ਵਾਲੀਆਂ ਮਿਡ ਡੇ ਮੀਲ ਵਰਕਰਾਂ ਅਤੇ ਪ੍ਰਤੀਯੋਗਤਾ ਵਿੱਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੀਆਂ ਵਰਕਰਾਂ ਨੂੰ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਪ੍ਰਸੰਸਾ ਪੱਤਰ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਏਬੀਐਮ ਮਿੰਟੂ, ਰੇਖਾ ਸ਼ਰਮਾਂ,ਨੀਤੂ ਬਾਲਾ, ਰੰਜੀਤ ਮੈਹਰਾ, ਰਾਜੀਵ ਸਿੰਘ, ਤਲਵਿੰਦਰ ਸਿੰਘ, ਮੁਕੇਸ਼ ਕੁਮਾਰ, ਰੀਨਾ ਸ਼ਰਮਾ ਜ਼ਿਲ੍ਹਾ ਡਾਟਾ ਐਂਟਰੀ ਆਪਰੇਟਰ, ਵਿਕਾਸ ਮੈਹਰਾ, ਬਲਕਾਰ ਅੱਤਰੀ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਕੁਕਿੰਗ ਪ੍ਰਤਿਯੋਗਿਤਾ ਦੀਆਂ ਜੇਤੂ ਮਿਡ ਡੇ ਮੀਲ ਵਰਕਰਾਂ ਨੂੰ ਸਨਮਾਨਿਤ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ , ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ ਅਤੇ ਹੋਰ।