ਲਾਲ ਚੰਦ ਕਟਾਰੂਚੱਕ ਨੇ ਮਮੂਨ ਤੋਂ ਮਾਧੋਪੁਰ ਡਿਫੈਂਸ ਸੜਕ ਦੇ ਮਜ਼ਬੂਤੀਕਰਨ ਤੇ ਚੌੜਾਈਕਰਨ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ
------ਲਾਲ ਚੰਦ ਕਟਾਰੂਚੱਕ ਨੇ ਮਮੂਨ ਤੋਂ ਮਾਧੋਪੁਰ ਡਿਫੈਂਸ ਸੜਕ ਦੇ ਮਜ਼ਬੂਤੀਕਰਨ ਤੇ ਚੌੜਾਈਕਰਨ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ
-------10.9 ਕਰੋੜ ਦੀ ਲਾਗਤ ਨਾਲ 16 ਕਿਲੋਮੀਟਰ ਲੰਮੀ ਸੜਕ 23 ਫੁੱਟ ਤੋਂ ਵਧਾ ਕੇ 33 ਫੁੱਟ ਚੌੜੀ ਤੇ ਮਜ਼ਬੂਤ ਕੀਤੀ ਜਾਵੇਗੀ*
-------ਇਲਾਕੇ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਚਲੀ ਆ ਰਹੀ ਮੰਗ ਕੀਤੀ ਪੂਰੀ
ਪਠਾਨਕੋਟ, 16 ਫ਼ਰਵਰੀ:
ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਇਲਾਕੇ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਚਲੀ ਆ ਰਹੀ ਮੰਗ ਪੂਰੀ ਕਰਦਿਆਂ ਮਮੂਨ ਤੋਂ ਮਾਧੋਪੁਰ ਤੱਕ ਡਿਫੈਂਸ ਸੜਕ ਨੂੰ ਚੌੜਾ ਤੇ ਮਜ਼ਬੂਤ ਕਰਨ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ।
ਨੀਂਹ ਪੱਥਰ ਰੱਖਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਕਰੀਬ 16 ਕਿਲੋਮੀਟਰ ਲੰਮੀ ਇਹ ਸੜਕ 10 ਕਰੋੜ 9 ਲੱਖ ਰੁਪਏ ਦੀ ਲਾਗਤ ਨਾਲ ਰਿਕਾਰਡ ਸਮੇਂ ਵਿੱਚ ਤਿਆਰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸੜਕ ਦੀ ਚੌੜਾਈ ਪਹਿਲਾਂ 23 ਫੁੱਟ ਸੀ ਜਿਸ ਨੂੰ ਹੁਣ ਵਧਾ ਕੇ 33 ਫੁੱਟ ਕੀਤਾ ਜਾਵੇਗਾ।
ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਇਸ ਪ੍ਰਾਜੈਕਟ ਦੀ ਵਧਾਈ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬਾ ਵਾਸੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਖੇਤਰ ਵਿੱਚ ਵੱਡੇ ਪ੍ਰਾਜੈਕਟ ਉਲੀਕੇ ਗਏ ਹਨ। ਉਨ੍ਹਾਂ ਕਿਹਾ ਕਿ ਮਮੂਨ ਤੋਂ ਮਾਧੋਪੁਰ ਡਿਫੈਂਸ ਰੋਡ 'ਤੇ ਆਵਾਜਾਈ ਵਧੇਰੇ ਹੋਣ ਕਰਕੇ ਇਥੇ ਭਿਆਨਕ ਹਾਦਸੇ ਵਾਪਰ ਰਹੇ ਸਨ ਅਤੇ ਕਈ ਕੀਮਤੀ ਜਾਨਾਂ ਚਲੀਆਂ ਗਈਆਂ ਜਿਸ ਕਾਰਨ ਇਸ ਸੜਕ ਨੂੰ ਚੌੜਾ ਅਤੇ ਮਜ਼ਬੂਤ ਕਰਨ ਦੀ ਮੰਗ ਉਠ ਰਹੀ ਸੀ। ਅੱਜ 10 ਕਰੋੜ 9 ਲੱਖ ਰੁਪਏ ਦੀ ਲਾਗਤ ਨਾਲ 16 ਕਿਲੋਮੀਟਰ ਲੰਮੀ ਇਸ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਜਿਸ ਨੂੰ 23 ਫੁੱਟ ਦੀ ਥਾਂ ਹੁਣ 33 ਫੁੱਟ ਚੌੜਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਤੋਂ ਇਲਾਵਾ ਮਮੂਨ ਕੈਂਟ ਜਿੱਥੇ ਸਾਡੀ ਆਰਮੀ ਮੌਜੂਦ ਹੈ, ਉਸ ਨੂੰ ਵੀ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਪਠਾਨਕੋਟ ਜ਼ਿਲ੍ਹੇ ਵਿੱਚ ਇਹ ਸੜਕ ਸਭ ਤੋਂ ਚੌੜੀ ਹੋਵੇਗੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਸੜਕ ਦਾ ਕੰਮ ਰਿਕਾਰਡ ਸਮੇਂ ਵਿੱਚ ਅਤੇ ਬੜੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਅਤੇ ਸੜਕ ਠੇਕੇਦਾਰ ਨੂੰ ਵੀ ਹਦਾਇਤ ਕੀਤੀ ਕਿ ਲੋਕਾਂ ਦੇ ਟੈਕਸਾਂ ਦਾ ਪੈਸਾ ਮੁਕੰਮਲ ਤੌਰ 'ਤੇ ਲੋਕਾਂ ਲਈ ਹੀ ਖਰਚਿਆ ਜਾਵੇ ਅਤੇ ਇਸ ਵਿੱਚ ਕਿਸੇ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਤੇ ਮਾਮੂਣ ਚੌਂਕ ਦੇ ਦੁਕਾਨਦਾਰਾਂ ਨੇ ਚੌਂਕ ਨਜ਼ਦੀਕ ਇੱਕ ਪਬਲਿਕ ਟਾਇਲਟ ਬਣਾਉਣ ਦੀ ਮੰਗ ਰੱਖੀ ਜਿਸਦੇ ਸਹਿਮਤੀ ਜਤਾਦਿਆਂ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕੀ ਉਹਨਾਂ ਦੀ ਇਸ ਮੰਗ ਨੂੰ ਜਲਦੀ ਪੂਰਾ ਕੀਤਾ ਜਾਵੇਗਾ
ਇਸ ਮੌਕੇ ਸਤੀਸ਼ ਮਹਿੰਦਰੂ ਚੇਅਰਮੈਨ ਦਾ ਹਿੰਦੂ ਕੋਪਰੇਟ ਬੈਂਕ, ਸਾਹਿਬ ਸਿੰਘ ਸਾਬਾ ਆਮ ਆਦਮੀ ਪਾਰਟੀ ਲੀਡਰ, ਭਾਨੂੰ ਠਾਕੁਰ ਆਮ ਆਦਮੀ ਪਾਰਟੀ ਲੀਡਰ, ਪਵਨ ਕੁਮਾਰ ਫੌਜੀ ਬਲਾਕ ਪ੍ਰਧਾਨ, ਐਡਵੋਕੇਟ ਰਮੇਸ਼ ਕੁਮਾਰ, ਐਕਸੀਅਨ ਲੋਕ ਨਿਰਮਾਣ ਵਿਭਾਗ, ਕਮਲ ਨਾਇਨ, ਐਸ.ਡੀ.ਓ ਰੋਹਿਨ ਸੈਣੀ, ਜੇ.ਈ ਦੀਪਕ ਕੁਮਾਰ, ਮਨਦੀਪ, ਅਮਬਿਤ ਜੇਈ, ਵਪਾਰ ਮੰਡਲ ਮਮੂਨ ਕੈਂਟ ਪ੍ਰਧਾਨ ਸੰਜੀਵ ਮਹਾਜਨ, ਸਰਪ੍ਰਸਤ ਕਰਨੈਲ ਚੰਦ, ਪੀ.ਆਰ.ਓ ਮਨਦੀਪ ਗਿੱਲ, ਉਪ ਪ੍ਰਧਾਨ ਸੁਮਿਤ ਮਹਾਜਨ, ਸੀਨੀਅਰ ਉਪ ਪ੍ਰਧਾਨ ਹਰੀ ਸਿੰਘ, ਹਰੀਸ਼ ਚੰਦੇਲ ਅਤੇ ਹੋਰ ਵਪਾਰ ਮੰਡਲ ਮਮੂਨ ਦੇ ਅਹੁਦੇਦਾਰ ਸ਼ਾਮਲ ਸਨ।