-ਜਿਲ੍ਹਾ ਤੇ ਸੈਸਨ ਜੱਜ ਨੇ ਭਰੋਲੀ ਨਜਦੀਕ ਕੀਤਾ ਗੁਰੂ ਨਾਨਕ ਬਗੀਚੀ ਦਾ ਉਦਘਾਟਣ
ਦਫਤਰ ਜ਼ਿਲਾ ਲੋਕ ਸੰਪਰਕ ਅਫਸਰ, ਪਠਾਨਕੋਟ
ਪਠਾਨਕੋਟ, 29 ਅਗਸਤ 2024 ( ) ਮੁੱੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਵੱਲੋਂ ਵਾਤਾਵਰਣ ਸੁਰੱਖਿਆ ਨੂੰ ਲੈ ਕੇ ਸਮੇਂ ਸਮੇਂ ਤੇ ਅਪੀਲ ਕੀਤੀ ਜਾਂਦੀ ਹੈ ਕਿ ਜਿਆਦਾ ਤੋਂ ਜਿਆਦਾ ਬੂਟੇ ਲਗਾਏ ਜਾਣ, ਇਸ ਅਧੀਨ ਚਲਦੇ ਸਾਲ ਦੋਰਾਨ ਪੂਰੇ ਪੰਜਾਬ ਅੰਦਰ ਵਣ ਵਿਭਾਗ ਵੱਲੋਂ ਕਰੀਬ 3 ਕਰੋੜ ਬੂੱਟੇ ਲਗਾਉਂਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ ਅਤੇ ਜਿਲ੍ਹਾ ਪਠਾਨਕੋਟ ਪੋਦੇ ਲਗਾਉਂਣ ਵਿੱਚ ਸਭ ਤੋਂ ਅੱਗੇ ਰਿਹਾ ਹੈ। ਇਹ ਪ੍ਰਗਟਾਵਾ ਸ੍ਰੀ ਧਰਮਵੀਰ ਦੈਰੂ ਡਵੀਜ਼ਨਲ ਜੰਗਲਾਤ ਅਫ਼ਸਰ ਪਠਾਨਕੋਟ ਵੱਲੋਂ ਕੀਤਾ ਗਿਆ।
ਜਿਕਰਯੋਗ ਹੈ ਕਿ ਅੱਜ ਜਿਲ੍ਹਾ ਪਠਾਨਕੋਟ ਦੇ ਪਿੰਡ ਭਰੋਲੀ ਨਜਦੀਕ ਵਣ ਵਿਭਾਗ ਵੱਲੋਂ ਇੱਕ ਪਵਿੱਤਰ ਨਾਨਕ ਬਗੀਚੀ ਦਾ ਉਦਘਾਟਣ ਕਰਵਾਇਆ ਗਿਆ। ਇਸ ਮੋੇਕੇ ਤੇ ਸਰਵਸ੍ਰੀ ਮਾਨਯੋਗ ਸ੍ਰੀ ਜਤਿੰਦਰ ਪਾਲ ਸਿੰਘ ਖੁਰਮੀ ਜਿਲ੍ਹਾ ਤੇ ਸੈਸਨ ਜੱਜ ਪਠਾਨਕੋਟ ਮੁੱਖ ਮਹਿਮਾਨ ਵਜੋਂ ਹਾਜਰ ਹੋਏ ਅਤੇ ਰਿਬਿਨ ਕੱਟ ਕੇ ਪਵਿੱਤਰ ਗੁਰੂ ਨਾਨਕ ਬਗੀਚੀ ਦਾ ਸੁਭਅਰੰਭ ਕੀਤਾ। ਉਨ੍ਹਾਂ ਵੱਲੋਂ ਵਣ ਵਿਭਾਗ ਅਧਿਕਾਰੀਆਂ ਤੋਂ ਵੱਖ ਵੱਖ ਪੋਦਿਆਂ ਦੇ ਗੁਣਾਂ ਬਾਰੇ ਵੀ ਜਾਣਕਾਰੀ ਲਈ।
ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਧਰਮਵੀਰ ਦੈਰੂ, ਡਵੀਜ਼ਨਲ ਜੰਗਲਾਤ ਅਫ਼ਸਰ, ਪਠਾਨਕੋਟ ਨੇ ਦੱਸਿਆ ਕਿ ਵਣ ਵਿਭਾਗ ਵੱਲੋਂ ਜਿਲ੍ਹੇ ਅੰਦਰ ਹੁਣ ਤੱਕ 188 ਗੁਰੂ ਨਾਨਕ ਬਗੀਚੀਆਂ ਬਣਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਵਣ ਵਿਭਾਗ ਵੱਲੋਂ
ਇੱਕ ਮੂਹਿੰਮ ਚਲਾਈ ਗਈ ਸੀ ਕਿ ਇਸ ਸਾਲ ਕਰੀਬ 3 ਕਰੋੜ ਬੂਟੇ ਲਗਾਏ ਜਾਣੇ ਹਨ ਅਤੇ ਇਸ ਅਧੀਨ ਅਜਿਹੀਆਂ ਬਗੀਚੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮਦਿਨ ਨੂੰ ਸਮਰਪਿਤ ਗੁਰੂ ਨਾਨਕ ਬਗੀਚੀਆਂ ਜਿਸ ਵਿੱਚ ਕਰੀਬ 550 ਬੂਟੇ ਵੱਖ ਵੱਖ ਕਿਸਮਾਂ ਦੇ ਲਗਾਏ ਜਾਂਦੇ ਹਨ, ਅਤੇ ਹੁਣ ਤੱਕ ਪੂਰੇ ਪੰਜਾਬ ਅੰਦਰ ਹਜਾਰਾਂ ਗੁਰੂ ਨਾਨਕ ਬਗੀਚੀਆਂ ਲਗਾਈਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਅਜਿਹੀਆਂ ਬਗੀਚੀਆਂ ਬਣਾਉਂਣ ਦੇ ਲਈ ਕਰੀਬ ਇੱਕ ਮੀਟਰ ਮਿੱਟੀ ਦੀ ਪੂਟਾਈ ਕੀਤੀ ਜਾਂਦੀ ਹੈ ਅਤੇ ਮਿੱਟੀ ਵਿੱਚ ਪੋਸਟਿਕ ਤੱਤ ਮਿਲਾਏ ਜਾਂਦੇ ਹਨ ਤਾਂ ਜੋ ਲਗਾਏ ਗਏ ਬੂਟਿਆਂ ਨੂੰ ਪੋਸਟਿਕ ਖੁਰਾਕ ਮਿਲਦੀ ਰਹੇ। ਉਨ੍ਹਾਂ ਦੱਸਿਆ ਕਿ ਬਿਲਕੁਲ ਅਧੁਨਿਕ ਤਕਨੀਕ ਨਾਲ ਇਨ੍ਹਾਂ ਬਗੀਚੀਆਂ ਨੂੰ ਤਿਆਰ ਕੀਤਾ ਜਾਂਦਾ ਹੈ ਬਲਕਿ ਲਾਵਾਰਿਸ ਪਸੂਆਂ ਤੋਂ ਬੂਟਿਆਂ ਦਾ ਬਚਾਓ ਕਰਨ ਦੇ ਲਈ ਚਾਰੋਂ ਪਾਸੇ ਤਾਰ ਲਗਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਆਓ ਸਾਰੇ ਮਿਲ ਕੇ ਅਸੀਂ ਵੀ ਪ੍ਰਣ ਲਈਏ ਕਿ ਵਾਤਾਵਰਣ ਦੀ ਸੁਰੱਖਿਆ ਦੇ ਲਈ ਜਿਆਦਾ ਤੋਂ ਜਿਆਦਾ ਬੂਟੇ ਲਗਾਵਾਂਗੇ।