- ਡਿਪਟੀ ਕਮਿਸਨਰ ਪਠਾਨਕੋਟ ਸ੍ਰੀ ਆਦਿੱਤਿਆ ਉੱਪਲ ਨੇ ਰੋਡ ਸੇਫਟੀ ਕਮੇਟੀ ਪਠਾਨਕੋਟ ਨਾਲ ਕੀਤੀ ਵਿਸੇਸ ਰੀਵਿਓ ਮੀਟਿੰਗ -----ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸਹਿਰ ਅੰਦਰ ਵੱਖ ਵੱਖ ਸਥਾਨਾਂ ਤੇ ਲਗਾਈਆਂ ਜਾਣਗੀਆਂ ਹਾਈ ਮਾਸਕ ਲਾਈਟਾਂ ----ਮਲਿਕਪੁਰ ਚੋਕ( ਗੋਲ ਚੋਕ, ਪੀਰ ਬਾਬਾ ਚੋਕ) ਵਿਖੇ ਲਗਾਈ ਜਾਵੇਗੀ
ਸ੍ਰੀ ਆਦਿੱਤਿਆ ਉੱਪਲ ਡਿਪਟੀ ਕਮਿਸਨਰ ਪਠਾਨਕੋਟ ਦੀ ਪ੍ਰਧਾਨਗੀ ਵਿੱਚ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਜਿਲ੍ਹਾ ਰੋਡ ਸੇਫਟੀ ਕਮੇਟੀ ਦੀ ਰੀਵਿਓ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸਨਰ (ਜ), ਬ੍ਰਹਮ ਦੱਤ ਟ੍ਹੇਫਿਕ ਇੰਚਾਰਜ ਪਠਾਨਕੋਟ, ਵਿਜੈ ਪਾਸੀ ਟ੍ਰੇਫਿਕ ਮਾਰਸਲ ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਅਤੇ ਹੋਰ ਵੱਖ ਵੱਖ ਸਬੰਧਤ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਵੀ ਹਾਜਰ ਸਨ।
ਮੀਟਿੰਗ ਦੋਰਾਨ ਰੀਵਿਓ ਕਰਦਿਆਂ ਸ੍ਰੀ ਆਦਿੱਤਿਆ ਉੱਪਲ ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਕਿ ਜਿਲ੍ਹੇ ਅੰਦਰ ਮਲਿਕਪੁਰ ਦੇ ਨਜਦੀਕ ਸਥਿਤ ਹਾਈਵੇ ਤੇ ਗੋਲ ਚੋਕ ਵਿਖੇ ਰਾਤ ਦੇ ਸਮੇਂ ਕਾਫੀ ਹਨੇਰਾ ਰਹਿੰਦਾ ਹੈ ਅਤੇ ਜੰਮੂ, ਜਲੰਧਰ, ਅੰਮ੍ਰਿਤਸਰ ਵੱਲੋਂ ਆਉਂਣ ਵਾਲੇ ਵਾਹਨਾਂ ਨੂੰ ਡਾਇਰੈਕਸਨ ਨੂੰ ਲੈ ਕੇ ਕਾਫੀ ਉਲਝਨ ਰਹਿੰਦੀ ਹੈ। ਜਿਸ ਦੇ ਨਤੀਜੇ ਵਜੋਂ ਆਏ ਦਿਨ ਚੋਕ ਵਿੱਚ ਦੁਰਘਟਨਾਵਾਂ ਹੂੰਦੀਆਂ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਮਲਿਕਪੁਰ ਚੋਕ (ਗੋਲ ਚੋਕ ਪੀਰ ਬਾਬਾ) ਵਿਖੇ ਹਾਈ ਮਾਸਕ ਲਾਈਟ ਲਗਾਈ ਜਾਵੇਗੀ। ਉਨ੍ਹਾਂ ਕਾਰਪੋਰੇਸਨ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਸ ਦਾ ਐਸਟੀਮੇਟ ਬਣਾ ਕੇ ਲਿਆਂਦਾ ਜਾਵੈ ਤਾਂ ਜੋ ਸਮੇਂ ਸਿਰ ਚੋਕ ਵਿੱਚ ਹਾਈਮਾਸਕ ਲਾਈਟ ਲਗਾਈ ਜਾ ਸਕੇ। ਉਨ੍ਹਾਂ ਐਨ ਐਚ ਅਧਿਕਾਰੀਆਂ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਚੋਕ ਦੀਆਂ ਤਿੰਨੋਂ ਦਿਸਾਵਾਂ ਵਿੱਚ ਸੂਚਨਾਂ ਬੋਰਡ ਲਗਾਏ ਜਾਣ ਤਾਂ ਜੋ 100-200 ਮੀਟਰ ਪਹਿਲਾਂ ਹੀ ਵਾਹਨ ਚਾਲਕ ਨੂੰ ਅੱਗੇ ਚੋਕ ਹੋਣ ਦੀ ਜਾਣਕਾਰੀ ਮਿਲ ਸਕੇ।
ਉਨ੍ਹਾਂ ਈ.ਓ. ਸੁਜਾਨਪੁਰ ਨੂੰ ਆਦੇਸ ਦਿੰਦਿਆਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਮਲਿਕਪੁਰ ਤੋਂ ਮਾਧੋਪੁਰ ਤੱਕ ਜਾਣ ਵਾਲੇ ਮਾਰਗ ਤੇ ਪੁਲ ਨੰਬਰ 4 ਅਤੇ 5 ਤੇ ਲਗਾਈਆਂ ਲਾਈਟਾਂ ਵਿੱਚ ਖਰਾਬੀ ਹੈ ਇਸ ਲਈ ਇਨ੍ਹਾਂ ਦੋਨੋ ਸਥਾਨਾਂ ਦੀ ਜਾਂਚ ਕਰਕੇ ਲਾਈਟਾਂ ਠੀਕ ਕਰਵਾਈਆਂ ਜਾਣ, ਤਾਂ ਜੋ ਰਾਹਗੀਰਾਂ ਨੂੰ ਕਿਸੇ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਕਿਹਾ ਕਿ ਬਾਰਿਸ ਦੇ ਦਿਨ੍ਹਾਂ ਵਿੱਚ ਮਲਿਕਪੁਰ-ਮਾਧੋਪੁਰ ਨੇਸਨਲ ਹਾਈਵੇ ਤੇ ਰੇਲਵੇ ਬਿ੍ਰਜ ਦੇ ਹੇਠਾ ਅਕਸਰ ਪਾਣੀ ਖੜਾ ਹੋ ਜਾਂਦਾ ਹੈ ਅਤੇ ਲੋਕਾਂ ਦਾ ਇਸ ਮਾਰਗ ਤੋਂ ਗੁਜਰਨਾ ਵੀ ਮੁਸਕਿਲ ਹੋ ਜਾਂਦਾ ਹੈ। ਉਨ੍ਹਾਂ ਨੇਸਨਲ ਹਾਈਵੇ ਅਥਾਰਟੀ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਸ ਸਥਾਨ ਤੇ ਆਟੋਮੈਟਿਕ ਪੰਪ ਲਗਾਇਆ ਜਾਵੈ ਤਾਂ ਜੋ ਬਾਰਿਸ ਦੇ ਦਿਨ੍ਹਾਂ ਵਿੱਚ ਪਾਣੀ ਅਪਣੇ ਆਪ ਪੁਲ ਦੇ ਹੇਠਾ ਤੋਂ ਨਿਕਲ ਜਾਵੈ।
ਉਨ੍ਹਾਂ ਦੱਸਿਆ ਕਿ ਪਠਾਨਕੋਟ ਟ੍ਹੇਫਿਕ ਪੁਲਿਸ ਵੱਲੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਸਹਿਰ ਅੰਦਰ ਬਹੁਤ ਸਾਰੇ ਸਥਾਨ ਡਾਰਕ ਜੋਨ ਹਨ ਜਿਨ੍ਹਾਂ ਦਾ ਹੱਲ ਕਰਨਾ ਬਹੁਤ ਹੀ ਜਰੂਰੀ ਹੈ, ਉਨ੍ਹਾਂ ਲੋਕ ਨਿਰਮਾਣ ਵਿਭਾਗ ਨੂੰ ਕਿਹਾ ਕਿ ਇਨ੍ਹਾਂ ਡਾਰਕ ਜੋਨ ਦੀ ਵਿਜਟ ਕਰਕੇ ਹੱਲ ਕਰਨ ਲਈ ਯੋਜਨਾ ਬਣਾਈ ਜਾਵੈ। ਉਨ੍ਹਾਂ ਕਾਰਪੋਰੇਸਨ ਅਧਿਕਾਰੀਆਂ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਟੈਂਕ ਚੋਕ, ਸਹੀਦ ਭਗਤ ਸਿੰਘ ਚੋਕ ਅਤੇ ਸਿੰਬਲ ਚੋਕ ਤੇ ਵੀ ਹਾਈਮਾਸਕ ਲਾਈਟ ਲਗਾਉਂਣ ਲਈ ਸਰਵੇ ਕਰਕੇ ਰਿਪੋਰਟ ਤਿਆਰ ਕੀਤੀ ਜਾਵੈ। ਉਨ੍ਹਾਂ ਕਿਹਾ ਕਿ ਲਮੀਣੀ ਸਟੇਡੀਅਮ ਨੂੰ ਜਾਣ ਵਾਲੇ ਰਸਤੇ ਤੇ ਵੀ ਕਾਫੀ ਹਨੇਰਾ ਰਹਿੰਦਾ ਹੈ ਇਸ ਲਈ ਇਸ ਮਾਰਗ ਤੇ ਸਟਰੀਟ ਲਾਈਟ ਲਗਾਉਂਣ ਦੀ ਸਰਵੇ ਕੀਤਾ ਜਾਵੈ ਤਾਂ ਜੋ ਸਮੇਂ ਰਹਿੰਦਿਆਂ ਇਸ ਰੋਡ ਤੇ ਸਟਰੀਟ ਲਾਈਟ ਲਗਾਈਆਂ ਜਾ ਸਕਣ।
ਉਨ੍ਹਾਂ ਕਿਹਾ ਕਿ ਜਲਦੀ ਹੀ ਮਲਿਕਪੁਰ ਤੋਂ ਮਾਧੋਪੁਰ ਅਤੇ ਮਲਿਕਪੁਰ ਤੋਂ ਝਾਖੋਲਾਹੜੀ ਨੂੰ ਜਾਣ ਵਾਲੇ ਮਾਰਗ ਤੇ ਵੀ ਸਪੀਡ ਲਿਮਟ ਦੇ ਬੋਰਡ ਲਗਾਏ ਜਾਣ ਅਤੇ ਵਾਹਨਾਂ ਦੀ ਗਤੀ ਸਬੰਧੀ ਵਾਹਨ ਚਾਲਕਾਂ ਨੂੰ ਵੀ ਜਾਗਰੂਕ ਕੀਤਾ ਜਾਵੈ।