ਸਕੂਲਾਂ ਦੇ ਲੋਕ ਨਾਚ ਮੁਕਾਬਲਿਆਂ ਨੇ ਸਰਸ ਮੇਲੇ ’ਚ ਰੰਗ ਬੰਨ੍ਹਿਆ
ਸਕੂਲਾਂ ਦੇ ਲੋਕ ਨਾਚ ਮੁਕਾਬਲਿਆਂ ਨੇ ਸਰਸ ਮੇਲੇ ’ਚ ਰੰਗ ਬੰਨ੍ਹਿਆ
-ਪੋਸਟਰ ਮੁਕਾਬਲਿਆਂ ’ਚ ਰੰਗਲੇ ਪੰਜਾਬ ਦੀ ਝਲਕ ਦਿੱਖੀ
-ਲੋਕ ਗੀਤ ਮੁਕਾਬਲੇ ਵਿੱਚ ਰਾਜੇਸ਼ ਕੁਮਾਰ ਅਤੇ ਸ਼ਬਨਮ ਜੇਤੂ
ਪਟਿਆਲਾ, 19 ਫਰਵਰੀ:
ਸ਼ੀਸ਼ ਮਹਿਲ ਪਟਿਆਲਾ ਵਿਖੇ ਚੱਲ ਰਹੇ ਸਰਸ ਮੇਲੇ ’ਚ ਸਕੂਲਾਂ ਅਤੇ ਕਾਲਜਾਂ ਦੇ ਸਭਿਆਚਾਰਕ ਮੁਕਾਬਲੇ ਮੇਲੀਆਂ ਨੂੰ ਕੀਲ ਰਹੇ ਹਨ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਮੇਲਾ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ ਦੀ ਅਗਵਾਈ ਵਿਚ ਕਰਵਾਏ ਜਾ ਰਹੇ ਸਭਿਆਚਾਰ ਮੁਕਾਬਲਿਆਂ ਰਾਹੀਂ ਨੌਜਵਾਨਾਂ ਤੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਿਆਂ ਜਾ ਰਿਹਾ ਹੈ।
ਸਭਿਆਚਾਰਕ ਪ੍ਰੋਗਰਾਮਾਂ ਦੀ ਦੇਖ ਕਰ ਰਹੇ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਲੋਕ ਗੀਤ ਦੇ ਕਾਲਜਾਂ ਦੇ ਮੁਕਾਬਲੇ ਵਿਚ ਰਾਜੇਸ਼ ਕੁਮਾਰ ਪਬਲਿਕ ਕਾਲਜ ਸਮਾਣਾ ਅਤੇ ਸ਼ਬਨਮ ਸਰਕਾਰੀ ਗਰਲਜ਼ ਕਾਲਜ ਪਟਿਆਲਾ ਨੇ ਪਹਿਲਾ ਸਥਾਨ ਹਾਸਲ ਕੀਤਾ। ਦੂਜਾ ਸਥਾਨ ਰਿਦਮ ਅਤੇ ਲੋਗਨ ਸ਼ਰਮਾ ਨੇ ਪ੍ਰਾਪਤ ਕੀਤਾ ਅਤੇ ਤੀਜੇ ਸਥਾਨ ਉਪਰ ਮੰਨਤ ਅਤੇ ਮਹਿਕਪ੍ਰੀਤ ਕੌਰ ਨੇ ਬਾਜ਼ੀ ਮਾਰੀ।
ਉਨ੍ਹਾਂ ਦੱਸਿਆ ਕਿ ਗਰੁੱਪ ਗਾਇਨ ਵਿਚ ਸਰਕਾਰੀ ਕਾਲਜ ਲੜਕੀਆਂ ਪਟਿਆਲਾ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਸਰਕਾਰੀ ਸਟੇਟ ਕਾਲਜ ਦੂਜੇ ਸਥਾਨ ’ਤੇ ਰਿਹਾ। ਪੋਸਟਰ ਮੁਕਾਬਲੇ ਵਿੱਚ 5ਵੀਂ ਤੱਕ ਇਨਾਇਤ ਕਾਂਸਲ ਡੀ.ਪੀ.ਐਸ ਪਟਿਆਲਾ ਨੇ, 8ਵੀ ਤੱਕ ਕਨੂਪ੍ਰੀਤ ਆਰੂਮਿਰਾ ਸਕੂਲ, 12ਵੀਂ ਤੱਕ ਵਿਨੈਪਾਲ ਸਿੰਘ ਮਲਟੀਪਰਪਜ਼ ਸਕੂਲ ਪਟਿਆਲਾ ਅਤੇ ਕਾਲਜ ਕਾਡਰ ਵਿੱਚ ਮਨਪ੍ਰੀਤ ਸਰਕਾਰੀ ਕਾਲਜ ਲੜਕੀਆਂ ਪਹਿਲਾ ਜਸਪ੍ਰੀਤ ਕੌਰ ਸਟੇਟ ਕਾਲਜ ਆਫ਼ ਐਜੂਕੇਸ਼ਨ ਨੇ ਦੂਜਾ ਸਥਾਨ ਅਤੇ ਹਰਵਿੰਦਰ ਕੌਰ ਸਰਕਾਰੀ ਕਾਲਜ ਲੜਕੀਆਂ ਪਟਿਆਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਪੋਸਟਰ ਮੁਕਾਬਲਿਆਂ ਰਾਹੀਂ ਵਿਦਿਆਰਥੀਆਂ ਨੇ ਰੰਗਲੇ ਪੰਜਾਬ ਦੀ ਝਲਕ ਪੇਸ਼ ਕਰਕੇ ਆਪਣੀ ਅਮੀਰ ਵਿਰਾਸਤ ਤੋਂ ਲੋਕਾਂ ਨੂੰ ਜਾਣੂ ਕਰਵਾਇਆ।