ਸਰਸ ਮੇਲੇ ‘ਚ ਵਲੰਟੀਅਰਾਂ ਵਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਸ਼ਲਾਘਾਯੋਗ ਕਦਮ : ਡਾ. ਇਸਮਤ ਵਿਜੇ ਸਿੰਘ, ਮਾਰਕੰਨ, ਗੋਰਸੀ
ਸਰਸ ਮੇਲੇ ‘ਚ ਵਲੰਟੀਅਰਾਂ ਵਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਸ਼ਲਾਘਾਯੋਗ ਕਦਮ : ਡਾ. ਇਸਮਤ ਵਿਜੇ ਸਿੰਘ, ਮਾਰਕੰਨ, ਗੋਰਸੀ
ਪਟਿਆਲਾ, 19 ਫਰਵਰੀ:
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਏ ਡੀ ਸੀ ਦਿਹਾਤੀ ਵਿਕਾਸ ਅਨੁਪ੍ਰਿਤਾ ਜੌਹਲ ਦੀ ਅਗਵਾਈ ਹੇਠ ਸ਼ੀਸ਼ ਮਹਿਲ ਵਿਖੇ ਲੱਗ ਰਹੇ ਸਰਸ ਮੇਲੇ ਵਿਚ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਜਾਗਰੂਕਤਾ ਰੈਲੀ ਕੱਢੀ ਗਈ ਜਿਸ ਵਿਚ ਐਸ ਡੀ ਐਮ ਨਾਭਾ ਇਸਮਤ ਵਿਜੇ ਸਿੰਘ,ਆਰ ਟੀ ਏ ਨਮਨ ਮਾਰਕੰਨ, ਡੀ ਐਸ ਪੀ ਸਿਟੀ 2 ਮਨੋਜ਼ ਗੋਰਸੀ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜੋਬਨਦੀਪ ਕੌਰ ਚੀਮਾ ਨੇ ਸ਼ਿਰਕਤ ਕੀਤੀ।
ਜਿਕਰਯੋਗ ਹੈ ਕਿ ਸਮਾਜ ਸੇਵੀ ਸੰਸਥਾਵਾਂ ਯੂਥ ਫੈਡਰੇਸ਼ਨ ਆਫ ਇੰਡੀਆ, ਪਾਵਰ ਹਾਊਸ ਯੂਥ ਕਲੱਬ, ਸਰਕਾਰੀ ਆਈ ਟੀ ਆਈ ਲੜਕੇ ਅਤੇ ਲੜਕੀਆਂ ਦੇ ਵਲੰਟੀਅਰਜ਼ ਇੰਚਾਰਜ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਵਿਜੇਤਾ ਪਰਮਿੰਦਰ ਭਲਵਾਨ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ ਅਤੇ ਮੈਂਬਰ ਜ਼ਿਲ੍ਹਾ ਸਾਂਝ ਕੇਂਦਰ, ਮੈਬਰ ਜ਼ਿਲ੍ਹਾ ਯੁਵਾ ਸਾਂਝ ਕਮੇਟੀ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਮੈਬਰ ਨਸ਼ਾ ਮੁਕਤ ਭਾਰਤ ਅਭਿਆਨ, ਲੈਫਟੀਨੈਂਟ ਜਗਦੀਪ ਸਿੰਘ ਜੋਸ਼ੀ ਦੀ ਅਗਵਾਈ ਹੇਠ ਵਲੰਟੀਅਰਜ਼ ਜਿਥੇ ਮੇਲੇ ਵਿੱਚ ਪਬਲਿਕ ਨੂੰ ਹਰ ਸੰਭਵ ਵਲੰਟੀਅਰ ਸੇਵਾਵਾਂ ਦੇ ਰਹੇ ਹਨ ਉਥੇ ਹੀ ਮੇਲੇ ਵਿੱਚ ਆਉਣ ਵਾਲੀ ਪਬਲਿਕ ਅਤੇ ਨੋਜਵਾਨਾਂ ਨੂੰ ਨਸ਼ਿਆਂ ਵਿਰੁੱਧ ਵੀ ਜਾਗਰੂਕ ਕਰ ਰਹੇ ਹਨ।
ਇਸ ਮੌਕੇ ਸੰਬੋਧਨ ਕਰਦਿਆਂ ਐਸ ਡੀ ਐਮ ਨਾਭਾ ਇਸਮਤ ਵਿਜੇ ਸਿੰਘ, ਡੀ ਐਸ ਪੀ ਮਨੋਜ ਗੋਰਸੀ,ਆਰ ਟੀ ਏ ਨਮਨ ਮਾਰਕੰਮ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਯੂਥ ਫੈਡਰੇਸ਼ਨ ਆਫ ਇੰਡੀਆ ਅਤੇ ਪਾਵਰ ਹਾਊਸ ਯੂਥ ਕਲੱਬ ਵੱਲੋਂ ਸਰਸ ਮੇਲੇ ਦੌਰਾਨ ਪਬਲਿਕ ਅਤੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨਾ ਸ਼ਲਾਘਾਯੋਗ ਉਪਰਾਲਾ ਹੈ। ਉਹਨਾਂ ਕਿਹਾ ਕਿ ਨੌਜਵਾਨਾਂ ਵਲੋਂ ਨਸ਼ਿਆਂ ਵਿਰੁੱਧ ਲਾਮਬੰਦ ਹੋ ਕੇ ਅੱਗੇ ਆਉਣਾ ਸ਼ਲਾਘਾਯੋਗ ਕਦਮ ਹੈ।
ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹੋ ਵੱਧ ਤੋਂ ਵੱਧ ਖੇਡਾਂ ਵੱਲ ਰੁਚੀ ਲੈਣ ਤਾਂ ਜੋ ਉਹਨਾਂ ਦਾ ਸਰੀਰ ਤੰਦਰੁਸਤ ਰਹੇ ਅਤੇ ਨਸ਼ਿਆਂ ਤੋਂ ਦੂਰ ਰਹਿ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੱਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲ੍ਹਣ ਲਈ ਨੌਜਵਾਨ ਪੀੜ੍ਹੀ ਦਾ ਅੱਗੇ ਆਉਣਾ ਸਮੇ ਦੀ ਮੁੱਖ ਲੋੜ ਹੈ। ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਨਸ਼ਿਆਂ ਵਿਰੁੱਧ ਛੇੜੀ ਜੰਗ ਵਿੱਚ ਲੋਕਾਂ ਨੂੰ ਵੀ ਅੱਗੇ ਆ ਕੇ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਹੀ ਆਪਣੇ ਰੰਗਲੇ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾ ਸਕਾਂਗੇ।
ਇਸ ਮੌਕੇ ਗੁਰਪ੍ਰਤਾਪ ਸਿੰਘ ਸ਼ਾਹੀ, ਭਰਤ ਭੂਸ਼ਣ, ਰੁਦਰਪ੍ਰਤਾਪ ਸਿੰਘ, ਦਰਸ਼ਨ ਸਿੰਘ, ਪਰਵਿੰਦਰ ਸਿੰਘ ਸਨੌਰ, ਗੁਰਚੇਤ ਸਿੰਘ, ਲੱਕੀ ਹਰਦਾਸਪੁਰ ਨੇ ਭਰਪੂਰ ਸਹਿਯੋਗ ਦਿੱਤਾ। ਫੋਟੋ ਕੈਪਸ਼ਨ , ਸਰਸ ਮੇਲੇ ਦੋਰਾਨ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਜਾਗਰੂਕਤਾ ਰੈਲੀ ਦੋਰਾਨ ਐਸ ਡੀ ਐਮ ਨਾਭਾ ਇਸਮਤ ਵਿਜੇ ਸਿੰਘ, ਡੀ ਐਸ ਪੀ ਮਨੋਜ ਗੋਰਸੀ,ਆਰ ਟੀ ਏ ਨਮਨ ਮਾਰਕੰਨ, ਜੋਬਨਦੀਪ ਕੋਰ, ਪਰਮਿੰਦਰ ਭਲਵਾਨ, ਜਤਵਿੰਦਰ ਗਰੇਵਾਲ ਅਤੇ ਹੋਰ।