ਸੀ ਪਾਈਟ ਵਿਖੇ ਫ਼ੌਜ ਦੀ ਭਰਤੀ ਸਬੰਧੀ ਮੁਫ਼ਤ ਸਿਖਲਾਈ ਕੈਂਪ ਸ਼ੁਰੂ
ਸੀ ਪਾਈਟ ਵਿਖੇ ਫ਼ੌਜ ਦੀ ਭਰਤੀ ਸਬੰਧੀ ਮੁਫ਼ਤ ਸਿਖਲਾਈ ਕੈਂਪ ਸ਼ੁਰੂ
ਨਾਭਾ/ਪਟਿਆਲਾ, 16 ਜਨਵਰੀ:
ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਫ਼ੌਜ, ਅਰਧ-ਸੈਨਿਕ ਬਲਾਂ ਅਤੇ ਪੁਲਿਸ ਵਿਚ ਭਰਤੀ ਦੇ ਯੋਗ ਬਣਾਉਣ ਲਈ ਮੁਫ਼ਤ ਸਿਖਲਾਈ ਕੈਂਪ ਚਲਾਏ ਜਾ ਰਹੇ ਹਨ। ਇਸੇ ਲੜੀ ਤਹਿਤ ਸੀ-ਪਾਈਟ ਕੈਂਪ, ਨਾਭਾ (ਪਟਿਆਲਾ) ਵਿਖੇ ਅਗਨੀਵੀਰ ਭਰਤੀ 2025 ਦੇ ਲਿਖਤੀ ਪੇਪਰ ਦੀ ਤਿਆਰੀ ਦਾ ਕੈਂਪ ਸ਼ੁਰੂ ਹੋ ਗਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕੈਂਪ ਟ੍ਰੇਨਿੰਗ ਅਫ਼ਸਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਅਗਲੇ ਮਹੀਨੇ 06 ਫਰਵਰੀ 2025 ਤੋਂ ਫ਼ੌਜ ਦੀ ਭਰਤੀ ਸਬੰਧੀ ਵੈੱਬਸਾਈਟ ਖੁੱਲ ਰਹੀ ਹੈ, ਜਿਸ ਰਾਹੀਂ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਆਪਣੀ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਜ਼ਿਲ੍ਹਾ ਪਟਿਆਲਾ, ਸੰਗਰੂਰ, ਮਲੇਰਕੋਟਲਾ ਅਤੇ ਬਰਨਾਲਾ ਨਾਲ ਸੰਬੰਧਿਤ ਨੌਜਵਾਨ ਨਾਭਾ ਕੈਂਪ ਵਿਚ ਆ ਸਕਦੇ ਹਨ। ਯੁਵਕ ਕੈਂਪ ਵਿਚ ਆ ਕੇ ਦਸਤਾਵੇਜ਼ਾਂ ਸਬੰਧੀ ਹੋਣ ਵਧੇਰੇ ਜਾਣਕਾਰੀ ਲੈ ਸਕਦੇ ਹਨ। ਚਾਹਵਾਨ ਨੌਜਵਾਨ ਆਪਣੇ ਦਸਤਾਵੇਜ਼ ਲੈ ਕੇ ਸੀ-ਪਾਈਟ ਕੈਂਪ, ਨਾਭਾ ਦੇ ਦਫ਼ਤਰ ਵਿਖੇ ਕਿਸੇ ਵੀ ਕੰਮਕਾਜ ਵਾਲੇ ਦਿਨ ਆ ਸਕਦੇ ਹਨ।
ਇਸ ਕੈਂਪ ਵਿਚ ਲਿਖਤੀ ਪੇਪਰ ਦੀ ਤਿਆਰੀ, ਸਰੀਰਕ ਪ੍ਰੀਖਿਆ ਦੀ ਤਿਆਰੀ ਦੇ ਨਾਲ-ਨਾਲ ਰਹਿਣਾ, ਖਾਣਾ ਸਭ ਕੁੱਝ ਪੰਜਾਬ ਸਰਕਾਰ ਵੱਲੋਂ ਮੁਫ਼ਤ ਹੈ। ਹੋਰ ਵਧੇਰੇ ਜਾਣਕਾਰੀ ਲਈ ਫ਼ੋਨ ਨੰਬਰ 9357519738 ਅਤੇ 9478205428 ’ਤੇ ਸੰਪਰਕ ਕੀਤਾ ਜਾ ਸਕਦਾ ਹੈ।