ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਮਾਇਕ੍ਰੋਸਾਫਟ ਅਤੇ ਆਈ.ਬੀ.ਐਮ ਦੀ ਟ੍ਰੇਨਿੰਗ ਲਈ ਰਜਿਸਟੇਸ਼ਨ ਸ਼ੁਰੂ - ਵਧੀਕ ਡਿਪਟੀ ਕਮਿਸ਼ਨਰ
ਰੂਪਨਗਰ, 19 ਨਵੰਬਰ: ਪੰਜਾਬ ਸਰਕਾਰ ਦੁਆਰਾ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਪੰਜਾਬ ਰਾਜ ਦੇ ਨੌਜਵਾਨਾਂ ਨੂੰ ਮੁਫਤ ਹੁਨਰ ਵਿਕਾਸ ਟ੍ਰੇਨਿੰਗ ਦੇ ਕੇ ਹੁਨਰਮੰਦ ਕੀਤਾ ਜਾ ਰਿਹਾ ਹੈ ਤਾਂ ਜੋ ਬੇਰੁਜ਼ਗਾਰਾਂ ਆਪਣਾ ਰੋਜ਼ਗਾਰ ਸਥਾਪਿਤ ਕਰ ਸਕਣ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਪੰਜਾਬ ਰਾਜ ਦੇ ਨੌਜ਼ਵਾਨਾਂ ਲਈ ਹੁਨਰ ਵਿਕਾਸ ਟ੍ਰੇਨਿੰਗ ਦੇਣ ਲਈ ਮਾਇਕ੍ਰੋਸਾਫਟ ਅਤੇ ਆਈ.ਬੀ.ਐਮ ਕੰਪਨੀ ਨਾਲ ਐਮ.ੳ.ਯੂ. ਕੀਤਾ ਗਿਆ ਹੈ ਜਿਸ ਵਿੱਚ ਪੰਜਾਬ ਰਾਜ ਦੇ ਨੌਜਵਾਨਾਂ ਨੂੰ ਡਿਜਿਟਲ ਸਕਿੱਲ ਟ੍ਰੇਨਿੰਗ ਦਿੱਤੀ ਜਾਵੇਗੀ। ਟ੍ਰੇਨਿੰਗ ਦੌਰਾਨ ਸਿਖਿਆਰਥੀਆਂ ਨੂੰ ਇੰਟਰਵਿਊ, ਸੌਫਟ ਸਕਿੱਲ ਅਤੇ ਇੰਗਲਿਸ਼ ਦੀ ਟ੍ਰੇਨਿੰਗ ਵੀ ਦਿੱਤੀ ਜਾਵੇਗੀ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਟ੍ਰੇਨਿੰਗ ਕਮਾਈ ਕਰਨ ਲਈ ਪਾਸਪੋਰਟ, ਮਾਈਕ੍ਰੋਸਾਫਟ ਸਕਿੱਲ ਇੰਡੀਆ ਮਿਸ਼ਨ, ਡਿਜੀਸਕਸ਼ਮ, ਸਾਈਬਰ ਸਿਕਸ਼ਾ ਐਜੂਕੇਟਰ, ਭਵਿੱਖ ਲਈ ਤਿਆਰ ਹੁਨਰ, ਅੰਗਰੇਜ਼ੀ ਸੰਚਾਰ, ਉੱਦਮੀ ਹੁਨਰ ਅਤੇ ਤਕਨਾਲੋਜੀ ਹੁਨਰ ਸਮੇਤ ਕਲਾਉਡ, ਆਰਟੀਫਿਕਲ ਇੰਟੈਲੀਜੈਂਸ, ਸਾਈਬਰ ਸੁਰੱਖਿਆ ਅਤੇ ਵੋਕੇਸ਼ਨ ਸਿੱਖਿਆ ਲਈ ਗ੍ਰੀਨ ਹੁਨਰ ਆਦਿ ਵਿੱਚ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਆਨਲਾਈਨ ਅਤੇ ਆਫਲਾਈਨ ਦੋਨੋਂ ਤਰ੍ਹਾਂ ਦੀ 40 ਤੋ 320 ਘੰਟੇ ਤੱਕ ਦੀ ਟ੍ਰੇਨਿੰਗ ਹੋਵੋਗੀ।
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਬਲਾਕ ਮਿਸ਼ਨ ਮੇਨੈਜਰ ਸ. ਗੁਰਪ੍ਰੀਤ ਸਿੰਘ ਵੱਲੋ ਜ਼ਿਲ੍ਹੇ ਦੇ ਨੌਜ਼ਵਾਨਾਂ ਨੂੰ ਅਪੀਲ ਕੀਤੀ ਕਿ ਜੋ ਨੌਜ਼ਵਾਨ ਇਹ ਟ੍ਰੇਨਿੰਗ ਲੈਣਾ ਚਾਹੁੰਦੇ ਹਨ ਉਹ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਦੇ ਕਮਰਾ ਨੰ. 9, ਦਫ਼ਤਰ ਡਿਪਟੀ ਕਮਿਸ਼ਨਰ ਰੂਪਨਗਰ ਵਿਖੇ ਆਪਣਾ ਨਾਮ ਰਜਿਸਟਰ ਕਰਵਾ ਸਕਦੇ ਹਨ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਭ ਲੈ ਸਕਦੇ ਹਨ।