ਮੁਫਤ ਟਰੇਨਿੰਗ ਲਈ ਅੱਜ ਲਗਾਇਆ ਜਾਵੇਗਾ ਰਜਿਸਟਰੇਸ਼ਨ ਕੈਂਪ -ਵਧੀਕ ਡਿਪਟੀ ਕਮਿਸਨਰ
ਰੂਪਨਗਰ, 19 ਨਵੰਬਰ: ਪੰਜਾਬ ਸਰਕਾਰ ਦੁਆਰਾ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਪੰਜਾਬ ਰਾਜ ਦੇ ਨੌਜਵਾਨਾਂ ਨੂੰ ਮੁਫਤ ਹੁਨਰ ਵਿਕਾਸ ਟ੍ਰੇਨਿੰਗ ਦੇ ਕੇ ਹੁਨਰਮੰਦ ਕੀਤਾ ਜਾ ਰਿਹਾ ਹੈ, ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਜ਼ਿਲ੍ਹੇ ਦੇ ਪੇਂਡੂ ਨੌਜਵਾਨਾਂ ਨੂੰ ਮੁਫਤ ਵਿਚ ਵੇਅਰਹਾਊਸ ਐਸੋਸੀਏਟ ਕੁੱਲ 160 ਸੀਟਾਂ ਨਾਲ ਹੁਨਰ ਵਿਕਾਸ ਟਰੇਨਿੰਗ ਸ਼ੁਰੂ ਕੀਤੀ ਜਾ ਰਹੀ ਹੈ।
ਇਸ ਟਰੇਨਿੰਗ ਵਿੱਚ ਸਿਖਿਆਰਥੀਆ ਨੂੰ ਵੇਅਰਹਾਊਸ ਐਸੋਸੀਏਟ ਟਰੇਨਿੰਗ ਦੇ ਨਾਲ-ਨਾਲ ਕੰਪਿਊਟਰ ਟਰੇਨਿੰਗ ਅਤੇ ਸੌਫਟ ਸਕਿੱਲ ਅਤੇ ਇੰਗਲਿਸ਼ ਦੀ ਵੀ ਟਰੇਨਿੰਗ ਦਿਤੀ ਜਾਵੇਗੀ। ਇਸ ਟਰੇਨਿੰਗ ਦੌਰਾਨ ਮੁਫਤ ਵਰਦੀ, ਬੈਗ ਅਤੇ ਕਿਤਾਬਾਂ ਵੀ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ ਹਾਜ਼ਰੀ ਅਨੁਸਾਰ 125 ਰੁਪਏ ਆਉਣ ਜਾਣ ਕਿਰਾਇਆ ਦਿਤਾ ਜਾਵੇਗਾ ਅਤੇ ਸਫਲਤਾ ਪੂਰਵਕ ਟਰੇਨਿੰਗ ਪਾਸ ਕਰ ਚੁੱਕੇ ਸਿਖਿਆਰਥੀ ਨੂੰ ਪ੍ਰਾਈਵੇਟ ਅਦਾਰੇ ਵਿਚ ਪਲੇਸਮੈਟ ਵੀ ਕਰਵਾਂਈ ਜਾਵੇਗੀ। ਇਸ ਤੋਂ ਇਲਾਵਾ ਪਹਿਲੇ ਤਿੰਨ ਮਹੀਨੇ ਸਕੀਮ ਦੀਆ ਗਾਈਡਲਾਈਨਜ਼ ਅਨੁਸਾਰ ਨੌਕਰੀ ਦੌਰਾਨ 1000 ਰੁਪਏ ਵੀ ਦਿੱਤੇ ਜਾਣਗੇ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਟਰੇਨਿੰਗ ਸਨ ਇਨਕਲੇਵ ਰੋਪੜ ਅਤੇ ਪਿੰਡ ਬੇਲਾ ਜ਼ਿਲ੍ਹਾ ਰੂਪਨਗਰ ਵਿਖੇ ਦਿੱਤੀ ਜਾਵੇਗੀ। ਇਸ ਸਬੰਧ ਵਿੱਚ ਅੱਜ 20 ਨਵੰਬਰ ਨੂੰ ਸ਼ਹੀਦ ਭਗਤ ਸਿੰਘ ਚੈਰੀਟੇਬਲ ਅਤੇ ਐਜੂਕੇਸ਼ਨ ਸੋਸਾਇਟੀ ਹੁਨਰ ਵਿਕਾਸ ਸੈਟਰ ਬੇਲਾ ਵਿਖੇ ਮੋਬਾਲੀਜੇਸਨ ਅਤੇ ਰਜਿਸਟਰੇਸਨ ਕੈਪ ਲਗਾਇਆ ਜਾ ਰਿਹਾ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਬਲਾਕ ਮਿਸ਼ਨ ਮੇਨੈਜਰ ਸ. ਗੁਰਪ੍ਰੀਤ ਸਿੰਘ ਵੱਲੋਂ ਜ਼ਿਲ੍ਹਾ ਦੇ ਨੌਜ਼ਵਾਨਾਂ ਨੂੰ ਅਪੀਲ ਕੀਤੀ ਗਈ ਜੋ ਨੌਜ਼ਵਾਨ ਇਹ ਟ੍ਰੇਨਿੰਗ ਲੈਣਾ ਚਾਹੁੰਦੇ ਹਨ, ਉਹ ਸ਼ਹੀਦ ਭਗਤ ਸਿੰਘ ਚੈਰੀਟੇਬਲ ਅਤੇ ਐਜੂਕੇਸਨ ਸੋਸਾਇਟੀ ਬੇਲਾ ਵਿਖੇ ਆਪਣਾ ਨਾਮ ਰਜਿਸਟਰ ਕਰਵਾ ਸਕਦੇ ਹਨ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਭ ਲੈ ਸਕਦੇ ਹਨ।