ਰਾਜ ਪੱਧਰੀ ਖੇਡਾਂ 'ਚ ਕੈਕਿੰਗ-ਕਨੋਇੰਗ, ਡਰੈਗਨ ਤੇ ਹੈਂਡਬਾਲ ਦੇ ਹੋਏ ਰੋਮਾਂਚਕ ਮੁਕਾਬਲੇ
ਰੂਪਨਗਰ, 19 ਨਵੰਬਰ: ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਕਰਵਾਈਆ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ 2024 ਦੇ ਰੂਪਨਗਰ ਵਿਖੇ ਹੈਂਡਬਾਲ ਤੇ ਕੈਕਿੰਗ-ਕਨੋਇੰਗ ਅਤੇ ਡਰੈਗਨ ਦੇ ਚੱਲ ਰਹੇ ਰਾਜ ਪੱਧਰੀ ਰੋਮਾਂਚਕ ਮੁਕਾਬਲੇ ਕਰਵਾਏ ਗਏ।
ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਰੂਪਨਗਰ ਹਲਕੇ ਤੋਂ ਵਿਧਾਇਕ ਐਡਵੋਕੇਟ ਸ਼੍ਰੀ ਦਿਨੇਸ਼ ਚੱਡਾ ਅਤੇ ਆਰਟੀਏ ਸ. ਗੁਰਵਿੰਦਰ ਸਿੰਘ ਜੌਹਲ ਵਿਸ਼ੇਸ ਤੌਰ ਤੇ ਹਾਜ਼ਰ ਹੋਏ। ਹੈਂਡਬਾਲ ਦੇ ਖੇਡ ਮੁਕਾਬਲੇ ਨਹਿਰੂ ਸਟੇਡੀਅਮ ਰੂਪਨਗਰ ਅਤੇ ਕੈਕਿੰਗ-ਕਨੋਇੰਗ ਅਤੇ ਡਰੈਗਨ ਦੇ ਖੇਡ ਮੁਕਾਬਲੇ ਵਾਟਰ ਸਪੋਰਟਸ ਸੈਂਟਰ ਕਟਲੀ ਵਿਖੇ ਕਰਵਾਏ ਗਏ।
ਖੇਡ ਨਤੀਜੀਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਖੇਡ ਅਫ਼ਸਰ ਰੂਪਨਗਰ ਸ਼੍ਰੀ ਜਗਜੀਵਨ ਸਿਘ ਨੇ ਦੱਸਿਆ ਕਿ ਅੰਡਰ 14 ਅਤੇ 17 ਲੜਕਿਆਂ ਅਤੇ ਲੜਕੀਆਂ ਮੁਕਾਬਲਿਆ ਵਿੱਚ ਰੋਪੜ ਏ ਦੀ ਟੀਮ ਨੇ ਪਹਿਲਾ ਸਥਾਨ, ਰੋਪੜ ਬੀ ਦੀ ਟੀਮ ਨੇ ਦੂਸਰਾ ਸਥਾਨ ਅਤੇ ਰੋਪੜ ਸੀ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਡਰੈਗਨ ਬੋਟ ਮੁਕਾਬਲਿਆ ਵਿੱਚ 21-30 ਲੜਕਿਆਂ ਦੇ ਗਰੁੱਪ ਦੇ ਵਿੱਚ ਅੰਮ੍ਰਿਤਸਰ ਦੀ ਟੀਮ ਨੇ ਪਹਿਲਾ ਸਥਾਨ, ਮੋਹਾਈ ਬੀ ਦੀ ਟੀਮ ਨੇ ਦੂਸਰਾ ਸਥਾਨ ਅਤੇ ਪਟਿਆਲਾ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ। ਲੜਕੀਆਂ ਅੰਡਰ 21 ਦੇ ਵਿੱਚ ਤਰਨਤਾਰਨ ਦੀ ਟੀਮ ਨੇ ਪਹਿਲਾ ਸਥਾਨ, ਰੋਪੜ ਦੀ ਟੀਮ ਨੇ ਦੂਸਰਾ ਸਥਾਨ ਪਠਾਨਕੋਟ ਦਿੱਤੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ। ਡਰੈਗਨ ਬੋਟ ਅੰਡਰ 17 ਲੜਕੀਆਂ ਵਿੱਚ ਰੋਪੜ ਏ ਦੀ ਟੀਮ ਨੇ ਪਹਿਲਾ ਸਥਾਨ, ਮੋਹਾਲੀ ਦੀ ਟੀਮ ਨੇ ਦੂਸਰਾ ਸਥਾਨ ਰੋਪੜ ਬੀ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 2500 ਲੜਕੀਆਂ ਵਿੱਚ ਅੰਡਰ 21 ਵਿੱਚ ਤਰਨਤਾਰਨ ਦੀ ਟੀਮ ਨੇ ਪਹਿਲਾ ਸਥਾਨ, ਰੋਪੜ ਦੀ ਟੀਮ ਨੇ ਦੂਸਰਾ ਸਥਾਨ ਅਤੇ ਪਠਾਨਕੋਟ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਹੈਡਬਾਲ ਖੇਡਾਂ ਅੰਡਰ-21 ਲੜਕੀਆਂ ਵਿੱਚ ਅੰਮ੍ਰਿਤਸਰ ਪਹਿਲਾ ਸਥਾਨ, ਮਾਨਸਾ ਦੂਜਾ ਸਥਾਨ, ਰੂਪਨਗਰ ਅਤੇ ਹੁਸ਼ਿਆਰਪੁਰ ਸਾਂਝੇ ਤੌਰ ਤੇ ਤੀਜੇ ਸਥਾਨ ਤੇ ਰਹੇ। ਉਮਰ ਵਰਗ 21-30 ਵਿੱਚ ਰੂਪਨਗਰ ਪਹਿਲਾ ਸਥਾਨ, ਸੰਗਰੂਰ ਦੂਜਾ ਸਥਾਨ ਅਤੇ ਮੋਹਾਲੀ ਤੀਜੇ ਸਥਾਨ ਤੇ ਰਹੇ।
ਇਸੇ ਤਰ੍ਹਾਂ ਰੋਇੰਗ ਦੇ ਖੇਡ ਨਤੀਜਿਆਂ ਦੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਖੇਡ ਅਫ਼ਸਰ ਰੂਪਨਗਰ ਸ਼੍ਰੀ ਜਗਜੀਵਨ ਸਿਘ ਨੇ ਦੱਸਿਆ ਕਿ ਸੀ 1 ਅੰਡਰ 14 200 ਮੀਟਰ ਦੇ ਲੜਕਿਆਂ ਦੇ ਵਿੱਚ ਰੋਪੜ ਏ ਦੀ ਟੀਮ ਨੇ ਪਹਿਲਾ ਸਥਾਨ, ਰੋਪੜ ਬੀ ਦੀ ਟੀਮ ਨੇ ਦੂਸਰਾ ਸਥਾਨ ਅਤੇ ਰੋਪੜ ਸੀ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੀ ਖੇਡ ਦੇ ਵਿੱਚ ਲੜਕੀਆਂ ਦੇ 200 ਮੀਟਰ ਦੇ ਅੰਡਰ 17 ਦੇ ਵਿੱਚ ਰੋਪੜ ਏ ਦੀ ਟੀਮ ਨੇ ਪਹਿਲਾ ਸਥਾਨ, ਰੋਪੜ ਬੀ ਦੀ ਦੂਸਰਾ ਸਥਾਨ ਅਤੇ ਰੋਪੜ ਸੀ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ ਅਤੇ ਡਰੈਗਨ ਡੀ 200 ਮੀਟਰ ਦੇ ਵਿੱਚ 21 -30 ਲੜਕਿਆਂ ਦੇ ਗਰੁੱਪ ਦੇ ਵਿੱਚ ਅੰਮਰਿਤਸਰ ਦੀ ਟੀਮ ਨੇ ਪਹਿਲਾ ਸਥਾਨ, ਮੋਹਾਈ ਬੀ ਦੀ ਟੀਮ ਨੇ ਦੂਸਰਾ ਸਥਾਨ ਅਤੇ ਪਟਿਆਲਾ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ।ਸੀ 2200ੰ ਮੀਟਰ ਅੰਡਰ 14 ਲੜਕਿਆਂ ਦੇ ਵਰਗ ਦੇ ਵਿੱਚ ਰੋਪਰ ਏ ਦੀ ਟੀਮ ਨੇ ਪਹਿਲਾ ਸਥਾਨ,ਰੋਟਪ ਬੀ ਦੀ ਟੀਮ ਨੇ ਦੂਸਰਾ ਸਨ ਅਤੇ ਰੋਪੜ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ। ਸੀ 1 1000 ਮੀਟਰ ਲੜਕਿਆਂ ਦੇ ਮੁਕਾਬਲੇ ਵਿੱਚ 21 ਤੋਂ 30 ਸਾਲ ਵਰਗ ਦੇ ਵਿੱਚ ਮੋਹਾਲੀ ਦੀ ਟੀਮ ਨੇ ਪਹਿਲਾਂ, ਅੰਮ੍ਰਿਤਸਰ ਏ ਦੀ ਟੀਮ ਨੇ ਦੂਸਰਾ ਸਨ ਅਤੇ ਅੰਮ੍ਰਿਤਸਰ ਬੀ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ ।
ਕੇ 1 200 ਮੀਟਰ ਲੜਕੀਆਂ ਦੇ ਗਰੁੱਪ ਦੇ ਵਿੱਚ ਰੂਪਨਗਰ ਏ ਦੀ ਟੀਮ ਨੇ ਪਹਿਲਾ ਸਥਾਨ, ਰੂਪਨਗਰ ਬੀ ਦੀ ਟੀਮ ਨੇ ਦੂਸਰਾ ਸਥਾਨ ਰੂਪਨਗਰ ਸੀ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ। ਜਦ ਕਿ ਕੇ 2 200 ਮੀਟਰ ਲੜਕਿਆਂ ਦੇ ਵਰਗ ਦੇ ਵਿੱਚ ਰੋਪੜ ਸੀ ਦੀ ਟੀਮ ਨੇ ਪਹਿਲਾ ਸਥਾਨ, ਰੋਪੜ ਏ ਦੀ ਟੀਮ ਨੇ ਦੂਸਰਾ ਸਥਾਨ ਅਤੇ ਰੋਪੜ ਬੀ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ।ਸੀ 2 ਅੰਡਰ 17 200 ਮੀਟਰ ਲੜਕੀਆਂ ਦੇ ਵਰਗ ਦੇ ਵਿੱਚ ਰੋਪੜ ਬੀ ਦੀ ਟੀਮ ਨੇ ਪਹਿਲਾ, ਰੋਪੜ ਸੀ ਦੀ ਟੀਮ ਨੇ ਦੂਸਰਾ ਅਤੇ ਰੋਪੜ ਏ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਕੇ 2 200 ਮੀਟਰ ਲੜਕੀਆਂ ਦੇ ਵਰਗ ਦੇ ਵਿੱਚ ਰੋਪੜ ਸੀ ਦੀ ਟੀਮ ਨੇ ਪਹਿਲਾ ਸਥਾਨ, ਰੋਪੜ ਏ ਦੀ ਟੀਮ ਨੇ ਦੂਸਰਾ ਸਥਾਨ ਰੋਪੜ ਬੀ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਡੀ 10 500 ਮੀਟਰ ਵਰਗ ਲੜਕੀਆਂ ਦੇ ਗਰੁੱਪ ਦੇ ਵਿੱਚ ਅੰਡਰ 21 ਦੇ ਵਿੱਚ ਤਰਨਤਾਰਨ ਦੀ ਟੀਮ ਨੇ ਪਹਿਲਾ ਸਥਾਨ, ਰੋਪੜ ਦੀ ਟੀਮ ਨੇ ਦੂਸਰਾ ਸਥਾਨ ਪਠਾਣਕੋਟ ਦਿੱਤੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ। ਡੀ 10 200 ਮੀਟਰ ਲੜਕੀਆਂ ਦੇ ਮੁਕਾਬਲੇ ਅੰਡਰ 21 ਵਿੱਚ ਰੋਪੜ ਏ ਦੀ ਟੀਮ ਨੇ ਪਹਿਲਾ ਸਥਾਨ, ਤਰਨਤਾਰਨ ਦੀ ਟੀਮ ਨੇ ਦੂਸਰਾ ਸਥਾਨ ਅਤੇ ਪਠਾਨਕੋਟ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ । ਡੀਟਨ 200 ਮੀਟਰ ਲੜਕਿਆਂ ਦੇ ਵਰਗ ਵਿੱਚ ਅੰਡਰ 17 ਵਿੱਚ ਗੁਰਦਾਸਪੁਰ ਦੀ ਟੀਮ ਨੇ ਪਹਿਲਾਂ ਸਥਾਨ, ਰੋਪੜ ਏ ਦੀ ਟੀਮ ਨੇ ਦੂਸਰਾ ਸਥਾਨ ਅਤੇ ਮੋਹਾਲੀ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ। ਡੀ 10 200 ਮੀਟਰ ਲੜਕੀਆਂ ਦੇ ਵਰਗ ਵਿੱਚ 21 ਤੋਂ 30 ਸਾਲ ਵਰਗ ਵਿੱਚ ਮੋਹਾਲੀ ਦੀ ਟੀਮ ਨੇ ਪਹਿਲਾ ਸਥਾਨ, ਜਲੰਧਰ ਦੀ ਟੀਮ ਨੇ ਦੂਸਰਾ ਸਥਾਨ ਅਤੇ ਪਟਿਆਲਾ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ॥
ਸੀ 1 200 ਮੀਟਰ ਦੇ ਅੰਡਰ 14 ਲੜਕਿਆਂ ਦੇ ਮੁਕਾਬਲੇ ਵਿੱਚ ਰੋਪੜ ਏ ਦੀ ਟੀਮ ਨੇ ਪਹਿਲਾ ਸਥਾਨ , ਰੋਪੜ ਬੀ ਦੀ ਟੀਮ ਨੇ ਦੂਸਰਾ ਸਥਾਨ ਰੋਪੜ ਸੀ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਸੀ 1 200 ਮੀਟਰ ਅੰਡਰ 17 ਲੜਕੀਆਂ ਦੇ ਮੁਕਾਬਲੇ ਵਿੱਚ ਰੋਪੜ ਦੀ ਸਿਮਰਨ ਕੌਰ ਨੇ ਪਹਿਲਾ ਸਥਾਨ, ਰੋਪੜ ਦੀ ਗੁਰਲੀਨ ਕੌਰ ਨੇ ਦੂਸਰਾ ਸਥਾਨ ਅਤੇ ਰੋਪੜ ਦੀ ਪ੍ਰਭਲੀਨ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਡੀ 10 200 ਮੀਟਰ ਦੇ ਲੜਕਿਆਂ ਵਿੱਚ ਅੰਡਰ 21 ਤੋਂ 30 ਵਰਗ ਵਿੱਚ ਅੰਮ੍ਰਿਤਸਰ ਦੀ ਟੀਮ ਨੇ ਪਹਿਲਾ ਸਥਾਨ, ਮੋਹਾਲੀ ਬੀ ਦੀ ਟੀਮ ਨੇ ਦੂਸਰਾ ਸਥਾਨ ਅਤੇ ਪਟਿਆਲੇ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ। ਸੀਟ 2 200 ਮੀਟਰ ਲੜਕਿਆਂ ਵਿੱਚ ਅੰਡਰ 14 ਵਿੱਚ ਗੁਰਸਹਿਜ ਅਤੇ ਸਾਹਿਬਅਜੀਤ ਸਿੰਘ ਰੋਪੜ ਨੇ ਪਹਿਲਾ ਸਥਾਨ, ਗੁਰਪ੍ਰੀਤ ਸਿੰਘ ਅਤੇ ਹਰਕੀਰਤ ਸਿੰਘ ਰੋਪੜ ਨੇ ਦੂਸਰਾ ਸਥਾਨ ਅਤੇ ਹਰਸਿਮਰਤ ਸਿੰਘ ਅਤੇ ਹਰਮਾਨ ਸਿੰਘ ਰੋਪੜ ਨੇ ਤੀਸਰਾ ਸਥਾਨ ਹਾਸਿਲ ਕੀਤਾ। ਕੇ 1 1000 ਮੀਟਰ ਅੰਡਰ ਲੜਕੇ 21 ਵਿੱਚ ਜਸਪ੍ਰੀਤ ਸਿੰਘ ਨੇ ਪਹਿਲਾਂ ਸਥਾਨ, ਲਕਸ਼ਵੀਰ ਸਿੰਘ ਨੇ ਦੂਸਰਾ ਸਨ ਅਤੇ ਯੋਗੇਸ਼ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਸੀ 1 ਲੜਕੇ 1000 ਮੀਟਰ ਅੰਡਰ 21 ਲੜਕਿਆਂ ਵਿੱਚ ਮੇਹਿੰਦਰ ਸਿੰਘ ਰੂਪਨਗਰ ਦੀ ਟੀਮ ਪਹਿਲਾਂ ਸਥਾਨ , ਕਰਨ ਸਿੰਘ ਰੂਪਨਗਰ ਬੀ ਨੇ ਦੂਸਰਾ ਸਥਾਨ ਸ਼ੌਕਤ ਬਰਮਨ ਮੋਗਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਕੇ 1 1000 ਮੀਟਰ ਅੰਡਰ 21 ਲੜਕੀਆਂ ਵਿੱਚ ਲਵਪ੍ਰੀਤ ਕੌਰ ਰੋਪੜ ਏ ਨੇ ਪਹਿਲਾ ਸਥਾਨ, ਨੰਦਨੀ ਆਨੰਦ ਰੋਪੜ ਬੀ ਨੇ ਦੂਸਰਾ ਸਥਾਨ ਅਤੇ ਲਵਪ੍ਰੀਤ ਕੌਰ ਰੋਪੜ ਸੀ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਸੀ 1 500 ਮੀਟਰ ਅੰਡਰ 14 ਲੜਕਿਆਂ ਦੇ ਵਰਗ ਵਿੱਚ ਰੋਪੜ ਏ ਦੇ ਹਰਸਿਮਰਤ ਸਿੰਘ ਨੇ ਪਹਿਲਾ ਸਥਾਨ, ਰੋਪੜ ਬੀ ਦੇ ਸਾਹਿਬਅਜੀਤ ਸਿੰਘ ਨੇ ਦੂਸਰਾ ਸਥਾਨ ਅਤੇ ਰੋਪੜ ਸੀ ਦੇ ਹਰਕੀਰਤ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਕੇ ਟੂ 500 ਮੀਟਰ ਲੜਕੀਆਂ ਅੰਡਰ 14 ਵਿੱਚ ਅਰਾਧਿਆ ਅਤੇ ਜਸ਼ਨਪ੍ੀਤ ਕੌਰ ਰੂਪਨਗਰ ਨੇ ਪਹਿਲਾ ਸਥਾਨ, ਇਸਪ੍ਰੀਤ ਕੌਰ ਅਤੇ ਤਨਵੀਰ ਕੌਰ ਰੂਪਨਗਰ ਸੀ ਦੀ ਨੇ ਦੂਸਰਾ ਸਥਾਨ, ਹਰਿਸਮਰਨ ਕੌਰ ਅਤੇ ਜੈਸਮੀਨ ਕੌਰ ਰੂਪਨਗਰ ਬੀ ਨੇ ਤੀਸਰਾ ਸਥਾਨ ਹਾਸਿਲ ਕੀਤਾ ।
ਸੀ 1 500 ਮੀਟਰ ਅੰਡਰ 17 ਲੜਕੀਆਂ ਦੇ ਵਰਗ ਵਿੱਚ ਅਸ਼ਮੀਤ ਕੌਰ ਰੋਪੜ ਏ ਨੇ ਪਹਿਲਾ ਸਥਾਨ, ਗੁਰਲੀਨ ਕੌਰ ਰੋਪੜ ਬੀ ਨੇ ਦੂਸਰਾ ਸਥਾਨ ਅਤੇ ਡੋਰਥੀ ਤੀਸਰਾ ਸਥਾਨ ਹਾਸਲ ਕੀਤਾ।
ਕੇ 2 500 ਮੀਟਰ ਲੜਕਿਆਂ ਵਿੱਚ ਕੇਸ਼ਵ ਅਤੇ ਸੁਖਜੀਤ ਸਿੰਘ ਰੋਪੜ ਏ ਨੇ ਪਹਿਲਾ ਸਥਾਨ, ਰਾਜਵੀਰ ਸਿੰਘ ਅਤੇ ਕੁਲਜੀਤ ਸਿੰਘ ਰੋਪੜ ਬੀ ਨੇ ਦੂਸਰਾ ਸਥਾਨ ਅਤੇ ਮਨਕੀਰਤ ਸਿੰਘ ਅਤੇ ਹਰਵੀਰ ਸਿੰਘ ਰੋਪੜ ਸੀ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਕ 1 200 ਮੀਟਰ ਲੜਕੀਆਂ ਅੰਡਰ 17 ਵਿੱਚ ਖੁਸ਼ਪ੍ਰੀਤ ਕੌਰ ਨੇ ਪਹਿਲਾ ਸਥਾਨ, ਰੋਪੜ ਬੀ ਦੀ ਜੈਸਮੀਨ ਕੌਰ ਨੇ ਦੂਸਰਾ ਸਥਾਨ ਅਤੇ ਰੋਪੜ ਸੀ ਦੀ ਮਨਮੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, ਜਦਕਿ ਕੀ ਲੜਕਿਆਂ ਵਿੱਚ ਰੋਪੜ ਏ ਦੇ ਉਦੇਵੀਰ ਸਿੰਘ ਨੇ ਪਹਿਲਾ ਸਥਾਨ, ਰੋਪੜ ਬੀ ਦੇ ਹਰਜੋਤ ਸਿੰਘ ਨੇ ਦੂਸਰਾ ਸਥਾਨ ਅਤੇ ਰੋਪੜ ਸੀ ਦੇ ਮਨਕੀਰਤ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਡੀ 10 500 ਮੀਟਰ ਅੰਡਰ 17 ਲੜਕੀਆਂ ਵਿੱਚ ਰੋਪੜ ਏ ਦੀ ਟੀਮ ਨੇ ਪਹਿਲਾ ਸਥਾਨ, ਮੋਹਾਲੀ ਦੀ ਟੀਮ ਨੇ ਦੂਸਰਾ ਸਥਾਨ ਰੋਪੜ ਬੀ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਡੀ 10 500 ਮੀਟਰ ਅੰਡਰ 21 ਲੜਕਿਆਂ ਵਿੱਚ ਰੂਪਨਗਰ ਏ ਦੀ ਟੀਮ ਨੇ ਪਹਿਲਾਂ ਸਥਾਨ ਮੋਹਾਲੀ ਏ ਦੀ ਟੀਮ ਨੇ ਦੂਸਰਾ ਸਥਾਨ ਮੋਹਾਲੀ ਬੀ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਡੀ 10 ਮੀਟਰ ਲੜਕਿਆਂ ਦੇ ਵਰਗ ਵਿੱਚ 31 ਤੋਂ 40 ਸਾਲ ਵਿੱਚ ਮੋਹਾਲੀ ਏ ਦੀ ਟੀਮ ਨੇ ਪਹਿਲਾ ਸਥਾਨ ਮੋਹਾਲੀ ਬੀ ਦੇ ਟੀਮ ਨੇ ਦੂਸਰਾ ਸਨ ਅਤੇ ਬਠਿੰਡਾ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਡੀ 10 ਮੀਟਰ ਲੜਕੀਆਂ ਵਿੱਚ ਮੋਹਾਲੀ ਦੀ ਟੀਮ ਨੇ ਪਹਿਲਾ ਸਥਾਨ ਜਲੰਧਰ ਦੀ ਟੀਮ ਨੇ ਦੂਸਰਾ ਸਥਾਨ ਅਤੇ ਪਟਿਆਲੇ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ॥
ਡੀ 10 ਲੜਕੇ 21 ਤੋਂ 30 ਵਰਗ ਵਿੱਚ ਮੋਹਾਲੀ ਦੀ ਟੀਮ ਨੇ ਪਹਿਲਾ ਸਥਾਨ ਅੰਮ੍ਰਿਤਸਰ ਦੀ ਟੀਮ ਨੇ ਦੂਸਰਾ ਸਥਾਨ ਪਟਿਆਲਾ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ॥ ਡੀਟ ਮੀਟਰ ਲੜਕਿਆਂ ਦੇ 31 ਤੋਂ 40 ਵਰਗ ਵਿੱਚ ਮੋਹਾਲੀ ਏ ਦੀ ਟੀਮ ਨੇ ਪਹਿਲਾ ਸਥਾਨ ਮੋਹਾਲੀ ਬੀ ਦੀ ਟੀਮ ਨੇ ਦੂਸਰਾ ਸਥਾਨ ਅਤੇ ਬਠਿੰਡੇ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਡੀ 2 500 ਲੜਕੀਆਂ ਵਿੱਚ ਅੰਡਰ 21 ਪਟਿਆਲਾ ਦੀ ਟੀਮ ਵਿੱਚ ਤਰਨ ਤਾਰਨ ਦੀ ਟੀਮ ਨੇ ਪਹਿਲਾ ਸਥਾਨ ਰੋਪੜ ਦੀ ਟੀਮ ਨੇ ਦੂਸਰਾ ਸਥਾਨ ਅਤੇ ਪਠਾਨਕੋਟ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਡੀ 2 200 ਮੀਟਰ ਲੜਕਿਆਂ ਵਿੱਚ ਰੋਪੜ ਦੀ ਟੀਮ ਨੇ ਪਹਿਲਾ ਸਥਾਨ ਤਰਨ ਤਾਰਨ ਦੀ ਟੀਮ ਨੇ ਦੂਸਰਾ ਸਥਾਨ ਅਤੇ ਮੋਹਾਲੀ ਏ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਇਸ ਮੌਕੇ ਸੁਰਜਨ ਸਿੰਘ, ਭਾਗ ਸਿੰਘ ਮਦਾਨ, ਰਾਜਕੁਮਾਰ ਸਿੱਕਾ ਪ੍ਰਧਾਨ ਰੋਇੰਗ ਐਸੋਸੀਏਸ਼ਨ, ਕੁਲਤਾਰ ਸਿੰਘ ਸੈਕਟਰੀ ਰੋਇੰਗ ਐਸੋਸੀਏਸ਼ਨ, ਰਾਜੂ ਸਤਿਆਲ, ਰਾਜਕੁਮਾਰ ਲਾਲਪੁਰਾ, ਚੇਤਨ ਕਾਲੀਆ, ਕੁਲਦੀਪ ਸਿੰਘ, ਅਮਨਦੀਪ ਸਿੰਘ, ਵਿਕਰਾਂਤ ਚੌਧਰੀ, ਜਸਵੀਰ ਸਿੰਘ ਗਿੱਲ ਜਰਨਲ ਸਕੱਤਰ ਰੋਇੰਗ ਐਸੋਸੀਏਸ਼ਨ ਪੰਜਾਬ, ਸੁੱਚਾ ਸਿੰਘ, ਸ੍ਰੀਮਤੀ ਸ਼ਰਨਜੀਤ ਕੌਰ ਸਪੋਰਟਸ ਕੋਆਰਡੀਨੇਟਰ ਰੂਪਨਗਰ, ਕਨਵੀਨਰ ਕੁਲਵਿੰਦਰ ਸਿੰਘ, ਹੈਂਡਬਾਲ ਕੋਚ, ਸ਼੍ਰੀ ਨੰਦ ਲਾਲ ਵਰਮਾ, ਫੁੱਟਬਾਲ ਕੋਚ ਸ. ਅਮਰਜੀਤ ਸਿੰਘ, ਐਥਲੈਟਿਕਸ ਕੋਚ, ਸ. ਜਗਬੀਰ ਸਿੰਘ, ਐਥਲੈਟਿਕਸ ਕੋਚ, ਸ. ਹਰਵਿੰਦਰ ਸਿੰਘ, ਤੈਰਾਕੀ ਕੋਚ, ਸ਼੍ਰੀ ਯਸ਼ਪਾਲ ਰਾਜੋਰੀਆਂ, ਸ੍ਰੀ ਵਿਨੋਦ ਸ਼ਰਮਾ, ਸ਼੍ਰੀਮਤੀ ਰਣਵੀਰ ਕੌਰ, ਸ੍ਰੀਮਤੀ ਨਰਿੰਦਰ ਸੈਣੀ, ਸ਼੍ਰੀਮਤੀ ਰਜਿੰਦਰ ਕੌਰ, ਸ੍ਰੀਮਤੀ ਵੰਦਨਾ ਬਾਹਰੀ, ਸ੍ਰੀਮਤੀ ਸ਼ੀਲ ਭਗਤ ਬੈਡਮਿੰਟਨ ਕੋਚ, ਸ੍ਰੀ ਦਰਬਾਰ ਸਿੰਘ, ਸ੍ਰੀ ਗੁਰਪ੍ਰਤਾਪ ਸਿੰਘ, ਸ੍ਰੀ ਚਰਨਜੀਤ ਸਿੰਘ ਚਕਲ, ਸ਼੍ਰੀ ਸਤਿਕਾਰ ਸਿੰਘ, ਸ੍ਰੀ ਲਵਪ੍ਰੀਤ ਸਿੰਘ, ਸ੍ਰੀ ਮਲਕੀਤ ਸਿੰਘ, ਸ੍ਰੀ ਬਲਜਿੰਦਰ ਸਿੰਘ ਓਵਰ ਆਲ ਇੰਚਾਰਜ ਰਿਕਾਰਡ, ਸ੍ਰੀ ਸੰਜੀਵ ਕੁਮਾਰ, ਸ਼੍ਰੀਮਤੀ ਸਤਨਾਮ ਕੌਰ, ਸ੍ਰੀ ਅਵਤਾਰ ਸਿੰਘ, ਸ੍ਰੀ ਪ੍ਰਵੇਸ਼ ਜਿੰਦਲ, ਸ੍ਰੀਮਤੀ ਨਵਨੀਤ ਕੌਰ, ਸ੍ਰੀਮਤੀ ਗੁਰਦਰਸ਼ਨ ਕੌਰ, ਸ੍ਰੀਮਤੀ ਕੁਲਦੀਪ ਕੌਰ, ਸ਼੍ਰੀ ਇੰਦਰਜੀਤ ਸਿੰਘ ਹਾਕੀ ਕੋਚ, ਸ਼੍ਰੀਮਤੀ ਹਰਿੰਦਰ ਕੌਰ, ਮਿਸ ਤਨਵੀਰ ਕੌਰ, ਸ੍ਰੀ ਲਵਜੀਤ ਸਿੰਘ ਕੰਗ, ਸ੍ਰੀ ਮਨਜਿੰਦਰ ਸਿੰਘ ਚੱਕਰ, ਰਜਿੰਦਰ ਕੁਮਾਰ, ਸ੍ਰੀ ਹਰਜਿੰਦਰ ਸਿੰਘ ਕੁਮਾਰ, ਸ੍ਰੀਮਤੀ ਰੁਚੀ ਸ਼ਰਮਾ, ਸ਼੍ਰੀਮਤੀ ਰਵਿੰਦਰ ਕੌਰ, ਸ੍ਰੀ ਰਮੇਸ਼ ਸਿੰਘ, ਸ੍ਰੀ ਉਜਾਗਰ ਸਿੰਘ, ਸ੍ਰੀ ਪੰਕਜ ਵਸ਼ਿਸ਼ਟ, ਸ੍ਰੀ ਰਣਵੀਰ ਸਿੰਘ, ਸ੍ਰੀ ਦਵਿੰਦਰ ਸਿੰਘ ਸ੍ਰੀ ਸੰਦੀਪ ਸਿੰਘ, ਸ੍ਰੀ ਨਰਿੰਦਰ ਸਿੰਘ, ਸ਼੍ਰੀਮਤੀ ਪ੍ਰਿਅੰਕਾ ਦੇਵੀ ਕਬੱਡੀ ਕੋਚ, ਓਂਕਾਰਦੀਪ ਕੌਰ ਟੈਨਿੰਗ ਕੋਚ ਸ਼੍ਰੀ ਰਾਜੇਸ਼ ਕੁਮਾਰ, ਸਰਬਜੀਤ ਕੌਰ ਮਲਕਪੁਰ, ਭੁਪਿੰਦਰ ਕੌਰ ਚੈੱਕ ਕਰਮਾ, ਗੁਰਦਰਸ਼ਨ ਕੌਰ ਗੜ ਬਾਗਾ, ਗਗਨਦੀਪ ਸਿੰਘ ਝੱਲੀਆਂ ਕਲਾਂ, ਦਮਨਪ੍ਰੀਤ ਸਿੰਘ, ਗੁਰਤੇਜ ਸਿੰਘ, ਰਵਿੰਦਰ ਸਿੰਘ, ਕੁਲਜੀਤ ਸਿੰਘ, ਰਾਜੇਸ਼ ਕੁਮਾਰ ਗੌਰ, ਖੁਸ਼ਪ੍ਰੀਤ ਕੌਰ, ਸਿਮਰਨ ਕੌਰ, ਗੁਰਲੀਨ ਕੌਰ, ਗੁਰਲੀਨ ਕੌਰ ਕਟਲੀ ਤੇ ਅਸ਼ਮੀਤ ਕੌਰ ਵੀ ਹਾਜ਼ਰ ਹੋਏ।