ਵਿਦਿਆਰਥੀਆਂ ਨੂੰ ਪੜ੍ਹਾਈ ਦੌਰਾਨ ਆਪਣੇ ਜੀਵਨ ਦਾ ਟੀਚਾ ਜ਼ਰੂਰ ਨਿਰਧਾਰਿਤ ਕਰਨ – ਡਿਪਟੀ ਕਮਿਸ਼ਨਰ
ਰੂਪਨਗਰ, 02 ਜਨਵਰੀ: ਹਰ ਵਿਦਿਆਰਥੀ ਨੂੰ ਪੜ੍ਹਾਈ ਦੌਰਾਨ ਜੀਵਨ ਵਿੱਚ ਕੋਈ ਟੀਚਾ ਜਰੂਰ ਨਿਰਧਾਰਿਤ ਕਰਨਾ ਚਾਹੀਦਾ ਹੈ ਅਤੇ ਉਸ ਟੀਚੇ ਦੀ ਪ੍ਰਾਪਤੀ ਲਈ ਅਣਥੱਕ ਮਿਹਨਤ ਕਰਨੀ ਚਾਹੀਦੀ ਹੈ ਤਾਂ ਹੀ ਵਿਦਿਆਰਥੀ ਆਪਣੇ ਜੀਵਨ ਵਿਚ ਸਫ਼ਲ ਹੋ ਸਕਦੇ ਹਨ।
ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਨੇ ਅੱਜ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਦੀਨ ਦਿਆਲ ਉਪਾਧਿਆਏ ਕੌਸ਼ਲ ਵਿਕਾਸ ਯੋਜਨਾ ਅਧੀਨ ਸ਼ਹੀਦ ਭਗਤ ਸਿੰਘ ਚੈਰੀਟੇਬਲ ਅਤੇ ਐਜੂਕੇਸ਼ਨ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਸਕਿੱਲ ਸੈਂਟਰ ਰੋਪੜ ਵਿਖੇ ਵੇਅਰਹਾਉਸ ਐਸੋਸੀਏਟ ਬੈਚ ਦੇ ਸਿਖਿਆਰਥੀਆਂ ਨੂੰ ਵੈਲਕੈਮ ਕਿੱਟਾਂ ਵੰਡਣ ਸਮੇਂ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸੂ ਜੈਨ ਵੱਲੋਂ ਸਿਖਿਆਰਥੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਸੈਟਰ ਤੋਂ ਵਧੀਆ ਹੁਨਰ ਹਾਸਲ ਕਰਨ ਤਾਂ ਜੋ ਆਪਣੇ ਆਪ ਨੂੰ ਹੁਨਰਮੰਦ ਕਰਨ ਉਪਰੰਤ ਵਧੀਆ ਨੌਕਰੀ ਦੇ ਕਾਬਲ ਬਣਕੇ ਆਪਣੇ ਪੈਰਾ ਤੇ ਖੜੇ ਹੋ ਸਕਦੇ ਹਨ ਅਤੇ ਪਰਿਵਾਰ ਦੀ ਆਮਦਨ ਦਾ ਹਿੱਸਾ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਜੋ ਸਿਖਿਆਰਥੀ ਟ੍ਰੇਨਿੰਗ ਕਰਨ ਉਪਰੰਤ ਆਪਣਾ ਸਵੈ-ਰੋਜਗਾਰ ਸਥਾਪਿਤ ਕਰਨਾ ਚਾਹੁੰਦੇ ਹਨ ਉਨ੍ਹਾਂ ਲਈ ਸਬਸਿਡੀ ਉੱਤੇ ਲੋਨ ਦੀ ਵੀ ਸਹੂਲਤ ਦਿੱਤੀ ਜਾਂਦੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਟ੍ਰੇਨਿੰਗ ਲੈ ਰਹੇ ਸਿਖਿਆਰਥੀਆਂ ਨਾਲ ਗੱਲਬਾਤ ਵੀ ਕੀਤੀ ਤੇ ਉਨ੍ਹਾਂ ਨਾਲ ਸਹੀ ਖੇਤਰ ਦੀ ਚੋਣ ਕਰਨ ਸਬੰਧੀ ਵਿਚਾਰ ਵੀ ਸਾਂਝੇ ਕੀਤੇ।
ਬਲਾਕ ਮਿਸ਼ਨ ਮੇਨੈਜਰ ਸ. ਗੁਰਪ੍ਰੀਤ ਸਿੰਘ ਵੱਲੋਂ ਸਿਖਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ ਕਿ ਇਹ ਪ੍ਰੋਗਰਾਮ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਜੋ ਕਿ 3-6 ਮਹੀਨੇ ਟਰੇਨਿੰਗ ਦੇ ਕੇ ਪੰਜਾਬ ਰਾਜ ਦੇ ਨੌਜਵਾਨਾਂ ਨੂੰ ਹੁਨਰਮੰਦ ਕਰਨ ਉਪਰੰਤ ਨੌਕਰੀ ਦੇ ਯੋਗ ਬਣਾ ਰਿਹਾ ਹੈ। ਉਨ੍ਹਾਂ ਵੱਲੋਂ ਦੱਸਿਆ ਗਿਆ ਇਸੇ ਸੈਂਟਰ ਦੀ ਤਰ੍ਹਾਂ ਬੇਲਾ ਵਿੱਚ ਵੀ ਸਕਿੱਲ ਸੈਂਟਰ ਚੱਲ ਰਿਹਾ ਹੈ।
ਇਸ ਮੌਕੇ ਤੇ ਟ੍ਰੇਨਿੰਗ ਅਤੇ ਪਲੈਸਮੈਟ ਅਫਸਰ ਸ਼੍ਰੀਮਤੀ ਸ਼ਿਵਾਨੀ ਸ਼ਰਮਾ, ਸ਼ੋਸ਼ਲ ਮੋਬਾਲੀਜੇਸ਼ਨ ਮੈਨੈਜਰ ਨਿਕੀਤਾ ਸਿੰਘ, ਸੈਂਟਰ ਇੰਚਾਰਜ ਸ. ਗੁਰਜੀਤ ਸਿੰਘ ਮੌਜੂਦ ਸਨ।