ਸਰਕਾਰੀ ਕਾਲਜ ਰੋਪੜ ਦਾ 73ਵਾਂ ਸਾਲਾਨਾ ਖੇਡ ਸਮਾਰੋਹ ਸ਼ਾਨੋ ਸ਼ੋਕਤ ਨਾਲ ਸ਼ੁਰੂ
ਰੂਪਨਗਰ, 26 ਮਾਰਚ: ਪ੍ਰਿੰਸੀਪਲ ਸਰਕਾਰੀ ਕਾਲਜ ਰੋਪੜ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ 73ਵਾਂ ਸਾਲਾਨਾ ਖੇਡ ਸਮਾਰੋਹ ਸ਼ਾਨੋ ਸ਼ੋਕਤ ਨਾਲ ਸ਼ੁਰੂ ਹੋਇਆ। ਜਿਸਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ (ਜ), ਰੂਪਨਗਰ ਪੂਜਾ ਸਿਆਲ ਗਰੇਵਾਲ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਕੇ ਕੀਤਾ।
ਇਸ ਮੌਕੇ ਉਨ੍ਹਾਂ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਸਰੀਰਕ ਤੰਦਰੁਸਤੀ ਲਈ ਖੇਡ ਮੈਦਾਨਾਂ ਵਿੱਚ ਆਉਣ ਅਤੇ ਕਿਹਾ ਕਿ ਖਿਡਾਰੀ ਸਮਾਜ ਦਾ ਮਾਣ ਹੁੰਦੇ ਹਨ। ਖੇਡ ਸਮਾਰੋਹ ਦੇ ਵਿਸ਼ੇਸ਼ ਮਹਿਮਾਨ ਜਿਲ੍ਹਾ ਲੋਕ ਸੰਪਰਕ ਅਫ਼ਸਰ ਰੂਪਨਗਰ ਸ਼੍ਰੀ ਕਰਨ ਮਹਿਤਾ ਨੇ ਖਿਡਾਰੀਆਂ ਨੂੰ ਖੇਡ ਮੈਦਾਨਾਂ ਵਿੱਚ ਆ ਕੇ ਸਰੀਰਕ ਤੰਦਰੁਸਤੀ ਰੱਖਣ ਲਈ ਪ੍ਰੇਰਿਤ ਕੀਤਾ। ਕਾਲਜ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਆਏ ਮਹਿਮਾਨਾਂ, ਸ਼ਹਿਰ ਦੇ ਪਤਵੰਤੇ ਅਤੇ ਖਿਡਾਰੀਆਂ ਨੂੰ ਜੀ ਆਇਆ ਕਿਹਾ। ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਹਰਜੀਤ ਸਿੰਘ ਨੇ ਉਦਘਾਟਨੀ ਸਮਾਰੋਹ ਨੂੰ ਸਫਲ ਬਣਾਉਣ ਲਈ ਸਮੂਹ ਸਟਾਫ, ਖਿਡਾਰੀ ਅਤੇ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ।
ਅੰਤਰਰਾਸ਼ਟਰੀ ਖਿਡਾਰਨ ਨੇਹਾ ਕੁਮਾਰੀ ਨੇ ਕਾਲਜ ਦਾ ਝੰਡਾ ਲੈ ਕੇ ਮਾਰਚ ਪਾਸਟ ਦੀ ਅਗਵਾਈ ਕੀਤੀ ਜਿਸ ਵਿੱਚ ਐੱਨ.ਸੀ.ਸੀ., ਐੱਨ.ਐੱਸ.ਐੱਸ., ਰੈੱਡ ਰਿਬਨ ਕਲੱਬ, ਸ਼ਹੀਦ ਭਗਤ ਸਿੰਘ ਹਾਊਸ, ਮਿਲਖਾ ਸਿੰਘ ਹਾਊਸ, ਮੇਜਰ ਧਿਆਨ ਚੰਦ ਹਾਊਸ, ਕਰਤਾਰ ਸਿੰਘ ਸਰਾਭਾ ਹਾਊਸ, ਮੈਰੀ ਕਿਊਰੀ ਹਾਊਸ, ਐਲਿਨ ਟਿਊਰਿੰਗ ਹਾਊਸ, ਅਮਰਤਿਆ ਸੇਨ ਹਾਊਸ, ਪੀ.ਟੀ. ਊਸ਼ਾ ਹਾਊਸ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਖਿਡਾਰੀ ਮਹਿਕਦੀਪ ਸਿੰਘ, ਗੁਰਿੰਦਰ ਸਿੰਘ, ਐੱਨ.ਸੀ.ਸੀ. ਕੈਡਿਟ ਪਰਮਿੰਦਰ ਕੌਰ ਨੇ ਮਸ਼ਾਲ ਪ੍ਰਚੰਡ ਕਰਕੇ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਅਤੇ ਕੈਡਿਟ ਪਰਮਿੰਦਰ ਕੌਰ ਨੇ ਖਿਡਾਰੀਆਂ ਨੂੰ ਅਨੁਸ਼ਾਸਨ ਵਿੱਚ ਰਹਿ ਕੇ ਖੇਡਾਂ ਵਿੱਚ ਭਾਗ ਲੈਣ ਦੀ ਸਹੁੰ ਚੁਕਾਈ ।
ਖੇਡ ਸਮਾਰੋਹ ਵਿੱਚ ਡੀ.ਐੱਸ.ਪੀ. (ਆਰ) ਰੂਪਨਗਰ ਸ਼੍ਰੀ ਰਾਜਪਾਲ ਸਿੰਘ ਗਿੱਲ ਉਚੇਚੇ ਤੌਰ ਉਤੇ ਹਾਜ਼ਰ ਹੋਏ। ਉਨ੍ਹਾਂ ਖਿਡਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਸ਼ੁਰੂ ਕੀਤੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਵਿੱਚ ਸਹਿਯੋਗ ਕਰਨ ਲਈ ਪ੍ਰੇਰਿਤ ਕੀਤਾ ਤਾਂ ਕਿ ਨਸ਼ੇ ਵਰਗੀ ਬੁਰਾਈ ਨੂੰ ਖਤਮ ਕੀਤਾ ਜਾ ਸਕੇ। ਉਹਨਾਂ ਦੇ ਨਾਲ ਸ਼੍ਰੀ ਸੁਨੀਲ ਕੁਮਾਰ, ਐੱਸ.ਐੱਚ.ਓ. ਸਿੰਘ ਭਗਵੰਤਪੁਰਾ ਵੀ ਹਾਜ਼ਰ ਹੋਏ।
ਜਿਲ੍ਹਾ ਭਾਸ਼ਾ ਅਫ਼ਸਰ ਡਾ. ਜਗਜੀਤ ਸਿੰਘ ਨੇ ਖਿਡਾਰੀਆਂ ਨੂੰ ਪੰਜਾਬੀ ਸਾਹਿਤ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਸਿਵਲ ਹਸਪਤਾਲ ਰੂਪਨਗਰ ਦੇ ਡਾ. ਕਾਰਤਿਕ ਸੋਨੀ ਅਤੇ ਉਹਨਾਂ ਦੀ ਟੀਮ ਨਰਿੰਦਰ, ਪ੍ਰਿੰਸ ਅਤੇ ਅਰਵਿੰਦਰ ਸਿੰਘ ਨੇ ਖਿਡਾਰੀਆਂ ਦੀ ਮੁੱਢਲੀ ਮੈਡੀਕਲ ਸਹਾਇਤਾ ਲਈ ਸਹਿਯੋਗ ਦਿੱਤਾ।
ਇਸ ਮੌਕੇ ਡਾ. ਸੰਤ ਸੁਰਿੰਦਰ ਪਾਲ ਸਿੰਘ ਪ੍ਰਿੰਸੀਪਲ (ਰਿਟਾ.), ਸ. ਤੇਜਪਾਲ ਸਿੰਘ, ਚੀਫ ਇੰਜੀਨੀਅਰ (ਰਿਟਾ.) ਪੰਚਾਇਤੀ ਰਾਜ, ਸੀਨੀਅਰ ਐਡਵੋਕੇਟ ਤਾਰਾ ਸਿੰਘ ਚਾਹਲ, ਐਡਵੋਕੇਟ ਚਰਨਜੀਤ ਸਿੰਘ ਘਈ, ਐਡਵੋਕੇਟ ਸ਼ਿਵਦੀਪ ਕੌਰ ਭਿਓਰਾ, ਸ਼੍ਰੀ ਅਰਵਿੰਦ ਸ਼ਰਮਾ, ਜੇ.ਈ. ਪਬਲਿਕ ਹੈਲਥ, ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਦੇ ਡਾ. ਹਰਪ੍ਰੀਤ ਸਿੰਘ, ਸ਼੍ਰੀਮਤੀ ਕਿਰਨਪ੍ਰੀਤ ਕੌਰ ਗਿੱਲ, ਪੀ.ਟੀ.ਏ. ਮੈਂਬਰ ਵਨੀਤਾ, ਸ਼੍ਰੀ ਸੋਹਨ ਲਾਲ ਵਰਮਾ, ਫੁੱਟਵਾਲ ਕੋਚ ਸ਼੍ਰੀ ਅਮਨਦੀਪ ਸਿੰਘ ਤੋਂ ਇਲਾਵਾ ਪ੍ਰੈੱਸ ਦੇ ਨੁਮਾਇੰਦੇ ਸ਼ਮਸ਼ੇਰ ਬੱਗਾ, ਪਰਮਜੀਤ ਸਿੰਘ ਸਰਾਂ, ਲਖਵੀਰ ਸਿੰਘ ਖਾਬੜਾ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਹਾਜਰ ਸਨ। ਮੰਚ ਸੰਚਾਲਨ ਡਾ. ਨਿਰਮਲ ਸਿੰਘ ਬਰਾੜ, ਪ੍ਰੋ. ਅਰਵਿੰਦਰ ਕੌਰ, ਪ੍ਰੋ. ਨਤਾਸ਼ਾ ਕਾਲੜਾ, ਪ੍ਰੋ. ਹਰਦੀਪ ਕੌਰ, ਪ੍ਰੋ. ਲਵਲੀਨ ਵਰਮਾ, ਪ੍ਰੋ. ਸ਼ੁਭਪ੍ਰੀਤ ਕੌਰ ਸੰਧੂ ਅਤੇ ਲਾਇਬ੍ਰੇਰੀਅਨ ਵੰਦਨਾ ਨੇ ਕੀਤਾ।