ਜਿ਼ਲ੍ਹੇ ਅੰਦਰ ਆਰਗੈਨਿਕ ਉਤਪਾਦ ਮੁਹੱਈਆ ਕਰਵਾਉਣ ਲਈ ਖੋਲੇ ਜਾਣਗੇ ਵੱਖ—ਵੱਖ ਆਉਟਲੈਟ

ਜਿ਼ਲ੍ਹੇ ਅੰਦਰ ਆਰਗੈਨਿਕ ਉਤਪਾਦ ਮੁਹੱਈਆ ਕਰਵਾਉਣ ਲਈ ਖੋਲੇ ਜਾਣਗੇ ਵੱਖ—ਵੱਖ ਆਉਟਲੈਟ
ਸ੍ਰੀ ਮੁਕਤਸਰ ਸਾਹਿਬ 1 4 ਫਰਵਰੀ
ਸ੍ਰੀ ਰਾਜੇਸ਼ ਤ੍ਰਿਪਾਠੀ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ—ਨਿਰਦੇਸ਼ਾਂ ਤਹਿਤ ਸ੍ਰੀ ਪੁਨੀਤ ਸ਼ਰਮਾ, ਪੀ.ਸੀ.ਐੱਸ, ਸੀ.ਐਮ.ਐਫ.ਓ ਦੀ ਪ੍ਰਧਾਨਗੀ ਹੇਠ ਆਤਮਾ ਸਕੀਮ ਅਧੀਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਸ੍ਰੀੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਜਿ਼ਲ੍ਹੇ ਅੰਦਰ ਅਗਾਹਵਧੂ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਉਹਨਾਂ ਖੇਤੀਬਾੜੀ ਵਿਭਾਗ ਨੂੰ ਹਦਾਇਤ ਕੀਤੀ ਕਿ ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਵੱਖ—ਵੱਖ ਥਾਵਾਂ ਤੇ ਆਰਗੈਨਿਕ ਉਤਪਾਦ ਦੀ ਵਿਕਰੀ ਲਈ ਆਉਟਲੈਟ ਖੋਲ੍ਹ ਜਾਣਗੇ, ਤਾਂ ਜੋ ਆਮ ਜਨਤਾ ਜਹਿਰ ਮੁਕਤ ਉਤਪਾਦ ਵਰਤ ਕੇ ਸਿਹਤਮੰਦ ਰਹਿ ਸਕਣ ਅਤੇ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਆਪਣੀ ਫਸਲ ਅਤੇ ਇਹਨਾਂ ਦੇ ਬਣੇ ਪ੍ਰੋਡੈਕਟ ਤੋ ਵਧੀਆ ਮੁਨਾਫਾ ਮਿਲ ਸਕੇ ਅਤੇ ਕਿਸਾਨ ਦੀ ਆਮਦਨ ਵਿੱਚ ਵਾਧਾ ਹੋ ਸਕੇ। ਮੀਟਿੰਗ ਵਿੱਚ ਆਏ ਹੋਏ ਇਹਨਾਂ ਅਗਾਹਵਧੂ ਕਿਸਾਨਾਂ ਵੱਲੋਂ ਆਚਾਰ, ਮੁਰੱਬੇ, ਸਕੈਸ਼, ਸ਼ਹਿਦ, ਆਰਗੈਨਿਕ ਫਲ ਅਤੇ ਸਬਜੀਆ ਆਦਿ ਦੀ ਪੈਦਾਵਾਰ ਕੀਤੀ ਜਾ ਰਹੀ ਹੈ।
ਇਸ ਮੌਕੇ ਉਹਨਾਂ ਦੱਸਿਆ ਕਿ ਉਤਪਾਦਾ ਦੀ ਮਾਰਕਿਟਿੰਗ ਇੱਕੋ ਹੀ ਬਰਾਂਡ ਹੇਠ ਕੀਤੀ ਜਾਵੇਗੀ, ਅਤੇ ਕਿਸਾਨਾਂ ਨੂੰ ਪੈਕਿੰਗ, ਲੇਬਲਿੰਗ ਅਤੇ ਮਾਰਕਿਟਿੰਗ ਸਬੰਧੀ ਵੱਖ—ਵੱਖ ਟਰੇਨਿੰਗਾਂ ਦਿੱਤੀਆ ਜਾਣਗੀਆ।
ਡਾ. ਗੁਰਨਾਮ ਸਿੰਘ, ਮੁੱਖ ਖੇਤੀਬਾੜੀ ਅਫਸਰ, ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਅਗਾਹਵਧੂ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵੱਲੋਂ ਦਿੱਤੀਆ ਜਾ ਰਹੀਆਂ ਸਹੂਲਤਾ ਦਾ ਵੱਧ ਤੋਂ ਵੱਧ ਲਾਭ ਦਿੱਤਾ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਦੇਖ ਕੇ ਹੋਰ ਕਿਸਾਨ ਵੀ ਆਰਗੈਨਿਕ ਖੇਤੀ/ਖੇਤੀ ਉਤਪਾਦ ਲਈ ਉਤਸ਼ਾਹਿਤ ਹੋਣ।
ਡਾ.ਕਰਨਜੀਤ ਸਿੰਘ, ਪ੍ਰੋਜੈਕਟ ਡਾਇਰੈਕਟਰ (ਆਤਮਾ) ਨੇ ਦੱਸਿਆ ਕਿ ਇਹਨਾਂ ਕਿਸਾਨਾਂ ਦਾ ਇੱਕ ਐਫ.ਪੀ.ਓ ਵੀ ਬਣਵਾਇਆ ਜਾਵੇਗਾ, ਜਿਸ ਨਾਲ ਇਹਨਾਂ ਕਿਸਾਨਾਂ ਨੂੰ ਆਰਥਿਕ ਮਦਦ ਮਿਲੇਗੀ। ਇਸ ਤੋਂ ਇਲਾਵਾ ਅਗਾਂਹਵਧੂ ਕਿਸਾਨਾਂ ਵੱਲੋਂ ਆਰਗੈਨਿਕ ਖੇਤੀ/ਖੇਤੀ ਉਤਪਾਦ ਸਬੰਧੀ ਆ ਰਹੀਆ ਮੁਸ਼ਕਿਲਾ ਦਾ ਹੱਲ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਡਾ. ਸੁਖਦੇਵ ਬਰਾੜ, ਡਿਪਟੀ ਡਾਇਰੈਕਟਰ ਬਾਗਬਾਨੀ ਅਤੇ ਡਾ. ਗੋਇਲ, ਡਿਪਟੀ ਡਾਇਰੈਕਟਰ ਮੱਛੀ ਪਾਲਣ ਤੋ ਇਲਾਵਾ ਸੈਲਫ ਹੈਲਪ ਗਰੁੱਪ ਅਤੇ ਜਿ਼ਲ੍ਹੇ ਦੇ ਅਗਾਂਵਧੂ ਕਿਸਾਨ ਵੀ ਹਾਜ਼ਰ ਸਨ।