ਪ੍ਰਧਾਨ ਮੰਤਰੀ ਆਵਾਸ ਯੋਜਨਾ(ਗ੍ਰਾਮੀਣ) ਅਧੀਨ ਸਰਕਾਰ ਵਲੋਂ ਜਿਲ੍ਹਾ ਤਰਨ ਤਾਰਨ ਨੂੰ ਸਾਲ 2024-2025 ਲਈ 1844 ਘਰਾਂ ਦੇ ਯੋਗ ਲਾਭਪਾਤਰੀਆਂ ਨੂੰ ਮਕਾਨ ਮੁਹੱਈਆ ਕਰਵਾਉਣ ਦਾ ਟੀਚਾ ਦਿੱਤਾ ਗਿਆ -ਵਧੀਕ ਡਿਪਟੀ ਕਮਿਸ਼ਨਰ
ਪ੍ਰਧਾਨ ਮੰਤਰੀ ਆਵਾਸ ਯੋਜਨਾ(ਗ੍ਰਾਮੀਣ) ਅਧੀਨ ਸਰਕਾਰ ਵਲੋਂ ਜਿਲ੍ਹਾ ਤਰਨ ਤਾਰਨ ਨੂੰ ਸਾਲ 2024-2025 ਲਈ 1844 ਘਰਾਂ ਦੇ ਯੋਗ ਲਾਭਪਾਤਰੀਆਂ ਨੂੰ ਮਕਾਨ ਮੁਹੱਈਆ ਕਰਵਾਉਣ ਦਾ ਟੀਚਾ ਦਿੱਤਾ ਗਿਆ -ਵਧੀਕ ਡਿਪਟੀ ਕਮਿਸ਼ਨਰ
ਤਰਨ ਤਾਰਨ 17 ਸਤੰਬਰ : ਭਾਰਤ ਸਰਕਾਰ/ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ(ਗ੍ਰਾਮੀਣ) ਅਧੀਨ ਸਰਕਾਰ ਵਲੋਂ ਜਿਲ੍ਹਾ ਤਰਨ ਤਾਰਨ ਨੂੰ ਸਾਲ 2024-2025 ਲਈ 1844 ਘਰਾਂ ਦੇ ਯੋਗ ਲਾਭਪਾਤਰੀਆਂ ਨੂੰ ਮਕਾਨ ਮੁਹੱਈਆ ਕਰਵਾਉਣ ਦਾ ਟੀਚਾ ਦਿੱਤਾ ਗਿਆ ਹੈ। ਦਿੱਤੇ ਗਏ ਟੀਚੇ ਅਨੁਸਾਰ ਜਿਲ੍ਹਾ ਤਰਨ ਤਾਰਨ ਵਲੋਂ 695 ਘਰਾਂ ਨੂੰ ਸੈਂਕਸ਼ਨ ਪੱਤਰ ਜਾਰੀ ਕਰਨ ਅਤੇ 319 ਘਰਾਂ ਨੂੰ ਪਹਿਲੀ ਕਿਸ਼ਤ ਰੁ: 30,000/- ਪ੍ਰਤੀ ਲਾਭਪਾਤਰੀ ਦੇ ਹਿਸਾਬ ਨਾਲ ਜਾਰੀ ਕਰਨ ਦੇ ਸਬੰਧ ਵਿੱਚ ਜਿਲ੍ਹਾ ਤਰਨ ਤਾਰਨ ਦੇ 8 ਪੰਚਾਇਤੀ ਬਲਾਕਾ ਵਿੱਚ ਪ੍ਰੋਗਰਾਮ ਉਲੀਕਿਆਂ ਗਿਆ। ਜਿਸ ਦੀ ਕੜੀ ਵਿੱਚ ਬਲਾਕ ਤਰਨ ਤਾਰਨ ਦਾ ਪ੍ਰੋਗਰਾਮ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦਫਤਰ ਡਿਪਟੀ ਕਮਿਸ਼ਨਰ ਤਰਨ ਤਾਰਨ ਦੇ ਮੀਟਿੰਗ ਹਾਲ ਵਿੱਚ ਰੱਖਿਆ ਗਿਆ। ਇਸ ਮੌਕੇ ਦੇ ਮਾਨਯੋਗ ਡਿਪਟੀ ਕਮਿਸ਼ਨ ਜੀ ਦੇ ਅਗਵਾਈ ਹੇਠ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ (ਪੀ.ਸੀ.ਐਸ) ਵਧੀਕ ਡਿਪਟੀ ਕਮਿਸ਼ਨਰ(ਪੇਂਡੂ ਵਿਕਾਸ)-ਕਮ-ਮੁੱਖ ਕਾਰਜਕਾਰੀ ਅਫਸਰ ਜਿਲ੍ਹਾ ਪ੍ਰੀਸ਼ਦ ਤਰਨ ਤਾਰਨ, ਸ੍ਰੀ ਹਰਜਿੰਦਰ ਸਿੰਘ ਸੰਧੂ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ-ਕਮ-ਉੱਪ ਮੁੱਖ ਕਾਰਜਕਾਰੀ ਅਫਸਰ ਜਿਲ੍ਹਾ ਪ੍ਰੀਸ਼ਦ ਤਰਨ ਤਾਰਨ, ਸ੍ਰੀ ਗੁਰਮੁੱਖ ਸਿੰਘ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਤਰਨ ਤਾਰਨ, ਸ੍ਰੀ ਮਨਜਿੰਦਰ ਸਿੰਘ ਸੁਪਰਡੈਂਟ ਜਿਲ੍ਹਾ ਪ੍ਰੀਸ਼ਦ ਤਰਨ ਤਰਨ, ਸ੍ਰੀ ਨਵਰਾਜਬੀਰ ਸਿੰਘ ਭੁੱਲਰ ਜਿਲ੍ਹਾ ਕੁਆਰਡੀਨੇਟਰ (ਪੀ.ਐਮ.ਏ.ਵਾਈ(ਜੀ) ਅਤੇ ਸ੍ਰੀਮਤੀ ਆਰਤੀ ਸ਼ਰਮਾ ਬਲਾਕ ਕੁਆਰਡੀਨੇਟਰ (ਪੀ.ਐਮ.ਏ.ਵਾਈ(ਜੀ) ਤੋ ਇਲਾਵਾ 10 ਦੇ ਕਰੀਬ ਲਾਭਪਾਤਰੀ ਮੌਜੂਦ ਸਨ। ਮਾਨਯੋਗ ਵਧੀਕ ਡਿਪਟੀ ਕਮਿਸ਼ਨਰ(ਪੇਂਡੂ ਵਿਕਾਸ)-ਕਮ-ਮੁੱਖ ਕਾਰਜਕਾਰੀ ਅਫਸਰ ਜਿਲ੍ਹਾ ਪ੍ਰੀਸ਼ਦ ਤਰਨ ਤਾਰਨ ਜੀ ਵਲੋਂ ਇਹਨਾਂ ਲਾਭਪਾਤਰੀਆਂ ਨੂੰ ਨਵੇਂ ਘਰ ਬਨਾਉਣ ਲਈ ਸੈਂਕਸ਼ਨ ਪੱਤਰ ਜਾਰੀ ਕੀਤੇ ਗਏ ਅਤੇ ਇੱਕ ਘਰ ਬਨਾਉਣ ਲਈ 120,000/-ਦੇ ਲਗਭਗ ਰੁਪਏ ਤਿੰਨ ਕਿਸ਼ਤਾ ਵਿੱਚ ਬਲਾਕ ਪੱਧਰ ਤੋਂ ਜਾਰੀ ਕੀਤੇ ਜਾਣਗੇ। ਜਿਸ ਵਿੱਚ ਪਹਿਲੀ ਕਿਸ਼ਤ 25% (30,000/- ਰੁਪਏ) ਮਕਾਨ ਸੈਂਕਸ਼ਨ ਹੋਣ ਤੋਂ ਬਾਅਦ,ਦੂਜੀ ਕਿਸ਼ਤ 60% ( 72,000/- ਰੁ) ਦਿਵਾਰਾ ਦੇ ਲੈਂਟਰ ਲੇਵਲ ਤੇ ਪੁੱਜਣ ਤੇ ਅਤੇ ਤੀਸਰੀ ਕਿਸ਼ਤ 15% (18000/-ਰੁ) ਘਰ ਮੁਕੰਮਲ ਹੋਣ ਤੋਂ ਬਾਅਦ ਦਿੱਤੇ ਜਾਣਗੇ ਅਤੇ ਰਾਸ਼ੀ ਸਿੱਧੀ ਲਾਭਪਾਤਰੀ ਦੇ ਖਾਤੇ ਵਿੱਚ ਭੇਜੀ ਜਾਂਦੀ ਹੈ। ਇਸ ਤੋਂ ਇਲਾਵਾ ਇਸ ਸਕੀਮ ਨੂੰ ਮਗਨਰੇਗਾ ਤੋਂ ਸ਼ੋਚਾਲਿਆ ਦਾ ਪ੍ਰਬੰਧ, ਦੀਨ ਦਿਆਲ ਉਪਾਧਿਆ ਗ੍ਰਾਮੀਣ ਜਯੋਤੀ ਯੋਜਨਾ ਤੋਂ ਬਿਜਲੀ ਦਾ ਪ੍ਰਬੰਧ, ਨੈਸ਼ਨਰ ਰੂਰਲ ਡਰਿਕਿੰਗ ਵਾਟਰ ਪ੍ਰੋਗਰਾਮ ਤੋਂ ਪੀਣ ਵਾਲੇ ਪਾਣੀ ਦਾ ਪ੍ਰਬੰਧ ਅਤੇ ਉਜਵਲਾ ਯੋਜਨਾ ਤੋ ਗੈਸ ਚੁਲੇ ਦਾ ਪ੍ਰਬੰਧ ਆਦਿ ਸ਼ਾਮਿਲ ਹਨ।