ਕੌਮੀ ਸੜਕ ਸੁਰੱਖਿਆ ਮਹੀਨਾ ਮੁਹਿੰਮ ਅਰਨੀਵਾਲਾ ਦੇ ਸਕੂਲਾਂ ਵਿਖੇ ਸਕੂਲ ਵੈਨ ਡਰਾਈਵਰਾਂ ਅਤੇ ਆਮ ਲੋਕਾਂ ਨੂੰ ਸੜਕੀ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਕੀਤਾ ਜਾਗਰੂਕ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫਾਜ਼ਿਲਕਾ
ਕੌਮੀ ਸੜਕ ਸੁਰੱਖਿਆ ਮਹੀਨਾ ਮੁਹਿੰਮ
ਅਰਨੀਵਾਲਾ ਦੇ ਸਕੂਲਾਂ ਵਿਖੇ ਸਕੂਲ ਵੈਨ ਡਰਾਈਵਰਾਂ ਅਤੇ ਆਮ ਲੋਕਾਂ ਨੂੰ ਸੜਕੀ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਕੀਤਾ ਜਾਗਰੂਕ
ਫਾਜ਼ਿਲਕਾ, 16 ਜਨਵਰੀ
ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਕੌਮੀ ਸੜਕ ਸੁਰੱਖਿਆ ਮਹੀਨਾ ਤਹਿਤ ਰਿਜਨਲ ਟਰਾਂਸਪੋਰਟ ਅਫਸਰ ਸ. ਗੁਰਲਾਲ ਸਿੰਘ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਟਰਾਂਸਪੋਰਟ ਵਿਭਾਗ ਤੇ ਟਰੈਫਿਕ ਪੁਲਿਸ ਵੱਲੋਂ ਸਕੂਲਾਂ ਤੇ ਜਨਤਕ ਥਾਵਾਂ *ਤੇ ਸੈਮੀਨਾਰ ਲਗਾ ਕੇ ਵਿਦਿਆਰਥੀ ਵਰਗ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਮੁਹਿੰਮ ਅਧੀਨ ਜਾਗਰੂਕਤਾ ਗਤੀਵਿਧੀਆਂ ਦੀ ਲੜੀ ਤਹਿਤ ਅਰਨੀਵਾਲਾ ਦੇ ਸਕੂਲਾਂ ਵਿਖੇ ਟਰਾਂਸਪੋਰਟ ਵਿਭਾਗ ਤੇ ਟਰੈਫਿਕ ਪੁਲਿਸ ਦੇ ਨੁਮਾਇੰਦਿਆਂ ਨੇ ਸਕੂਲ ਵੈਨ ਡਰਾਈਵਰਾਂ ਨੂੰ ਸੜਕੀ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਬਚਿਆਂ ਦੀ ਜਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਿਥੇ ਵੈਨ ਨੂੰ ਸੜਕ *ਤੇ ਚਲਾਉਣ ਲਈ ਹਰ ਜਰੂਰੀ ਮਾਪਦੰਡ ਪੂਰੇ ਹੋਣੇ ਚਾਹੀਦੇ ਹਨ ਉਥੇ ਵਹੀਕਲ ਦੀ ਸਪੀਡ ਤੇ ਵੈਨ ਵਿਖੇ ਬਚਿਆਂ ਦੀ ਗਿਣਤੀ ਓਵਰਲੋਡ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਮਾਪਿਆਂ ਵੱਲੋਂ ਭੇਜੇ ਗਏ ਬਚਿਆਂ ਨੂੰ ਸਹੀ ਸਲਾਮਤ ਘਰ ਪਹੁੰਚਾਉਣਾ ਵੈਨ ਚਾਲਕਾਂ ਦੀ ਜਿੰਮੇਵਾਰੀ ਬਣਦੀ ਹੈ, ਇਹ ਤਾਂ ਹੀ ਸੰਭਵ ਹੋ ਸਕੇਗਾ ਕਿ ਸੜਕ *ਤੇ ਚਲਦੇ ਸਮੇਂ ਅਸੀ ਜਾਗਰੂਕ ਹੋਈਏ ਤੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ।
ਵਿਭਾਗ ਦੇ ਬੁਲਾਰਿਆ ਨੇ ਆਮ ਲੋਕਾਂ ਨੂੰ ਵੀ ਸੜਕੀ ਨਿਯਮਾਂ ਪ੍ਰਤੀ ਸੁਚੇਤ ਹੋਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਥੋੜੀ ਜਿਹੀ ਹੀ ਜਲਦੀ ਸਾਨੂੰ ਖਤਰੇ ਵੱਲ ਲਿਜਾ ਸਕਦੀ ਹੈ, ਇਸ ਲਈ ਖੁਦ ਵੀ ਸੜਕੀ ਨਿਯਮਾਂ ਪ੍ਰਤੀ ਜਾਗਰੂਕ ਹੋਇਆ ਜਾਵੇ ਤੇ ਆਲੇ-ਦੁਆਲੇ ਨੂੰ ਵੀ ਨਿਯਮਾਂ ਪ੍ਰਤੀ ਜਾਣੂੰ ਕਰਵਾਇਆ ਜਾਵੇ, ਕਿਉ ਜੋ ਅਸੀਂ ਖੁਦ ਤੇ ਸਾਹਮਣੇ ਵਾਲਾ ਦੋਨੋ ਧਿਰਾਂ ਜਾਗਰੂਕ ਹੋਣਗੀਆਂ ਤਾਂ ਸੜਕੀ ਹਾਦਸਿਆਂ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕੇਗਾ।
ਇਸ ਮੌਕੇ ਟਰੈਫਿਕ ਇੰਚਾਰਜ ਪਰਮਜੀਤ ਸਿੰਘ, ਸੰਜੈ ਸ਼ਰਮਾ, ਟਰੈਫਿਕ ਸਟਾਫ ਆਦਿ ਮੌਜੂਦ ਸਨ।