ਜ਼ਿਲ੍ਹਾ ਭਾਸ਼ਾ ਦਫਤਰ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਬਵਾਲਾ ਕਲਾਂ ਦੀ ਨਾਟਕ ਟੀਮ ਦਾ ਕੀਤਾ ਸਨਮਾਨ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫਾਜ਼ਿਲਕਾ
ਜ਼ਿਲ੍ਹਾ ਭਾਸ਼ਾ ਦਫਤਰ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਬਵਾਲਾ ਕਲਾਂ ਦੀ ਨਾਟਕ ਟੀਮ ਦਾ ਕੀਤਾ ਸਨਮਾਨ
ਕਲਾ ਉਤਸਵ 2024-25 ਦੇ ਮੁਕਾਬਲਿਆਂ ਵਿਚ ਭੋਪਾਲ 'ਚ ਫਾਜ਼ਿਲਕਾ ਜ਼ਿਲ੍ਹੇ ਦਾ ਨਾਮ ਗੁੰਜਿਆ
ਫਾਜ਼ਿਲਕਾ, 16 ਜਨਵਰੀ
ਕਲਾ ਉਤਸਵ 2024-25 ਦੇ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਬਵਾਲਾ ਕਲਾਂ ਦੀ ਨਾਟਕ ਟੀਮ (ਕੁੜੀਆਂ) ਜਿਨ੍ਹਾਂ ਨੇ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਉਂਦਿਆਂ ਭੋਪਾਲ 'ਚ ਪੰਜਾਬ ਤੇ ਜ਼ਿਲ੍ਹੇ ਦਾ ਨਾਂ ਪੂਰੇ ਭਾਰਤ 'ਚ ਰੋਸ਼ਨ ਕੀਤਾ ਅਤੇ ਨੈਸ਼ਨਲ ਅਵਾਰਡ ਆਪਣੇ ਨਾਂ ਕੀਤਾ। ਜੇਤੂ ਟੀਮ, ਨਾਟਕ ਦੇ ਰਚਨਕਰਤਾ, ਸਕੂਲ ਪ੍ਰਿੰਸੀਪਲ ਸੁਭਾਸ਼ ਨਰੂਲਾ ਅਤੇ ਹੋਰ ਸਹਿਯੋਗੀਆਂ ਜਿੰਨ੍ਹਾਂ ਨੇ ਇਹ ਉਪਲਬਧੀ ਹਾਸਲ ਕਰਵਾਉਣ ਵਿਚ ਆਪਣਾ ਵਢਮੁਲਾ ਯੋਗਦਾਨ ਪਾਇਆ, ਨੂੰ ਵਿਸ਼ੇਸ਼ ਤੌਰ *ਤੇ ਸੱਦਾ ਦਿੰਦਿਆਂ ਜ਼ਿਲ੍ਹਾ ਭਾਸ਼ਾ ਦਫਤਰ ਵਿਖੇ ਸ੍ਰੀ ਭੁਪਿੰਦਰ ਉਤਰੇਜਾ ਅਤੇ ਖੋਜ ਅਫ਼ਸਰ ਸ. ਪਰਮਿੰਦਰ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸਿਖਿਆ ਅਫਸਰ ਬ੍ਰਿਜ ਮੋਹਨ ਸਿੰਘ ਬੇਦੀ, ਉਪ ਜ਼ਿਲ੍ਹਾ ਸਿਖਿਆ ਅਫਸਰ ਪੰਕਜ ਅੰਗੀ, ਨੋਡਲ ਅਫਸਰ ਵਿਜੈ ਪਾਲ, ਗੁਰਛਿੰਦਰ ਪਾਲ ਸਿੰਘ, ਸੁਰਿੰਦਰ ਕੰਬੋਜ ਵਿਸ਼ੇਸ਼ ਤੌਰ *ਤੇ ਮੌਜੂਦ ਰਹੇ।
ਜ਼ਿਲ੍ਹਾ ਭਾਸ਼ਾ ਅਫਸਰ ਸ੍ਰੀ ਭੁਪਿੰਦਰ ਉਤਰੇਜਾ ਨੇ ਦੱਸਿਆ ਕਿ ਨੈਸ਼ਨਲ ਪੱਧਰ *ਤੇ ਸਨਮਾਨ ਦਿਵਾਉਣਾ ਜ਼ਿਲ੍ਹੇ ਵਾਸਤੇ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਆਪਣੀ ਅਣਥਕ ਮਿਹਨਤ ਅਤੇ ਪ੍ਰਿੰਸੀਪਲ ਤੇ ਗਾਇਡ ਅਧਿਆਪਕ ਦੇ ਮਾਰਗਦਰਸ਼ਨ ਹੇਠ ਸ਼ਿਖਰਾਂ *ਤੇ ਪਹੁੰਚ ਰਹੀਆ ਹਨ। ਉਨ੍ਹਾਂ ਟੀਮ ਦੇ ਸਨਮਾਨ ਵਜੋਂ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਬਵਾਲਾ ਕਲਾਂ ਜ਼ਿਲ੍ਹਾ ਫਾਜ਼ਿਲਕਾ ਦੀ ਨਾਟਕ ਟੀਮ (ਕੁੜੀਆਂ) ਨੇ ਪੰਜਾਬ ਦੀ ਨੁਮਾਇੰਦਗੀ ਕਰਦਿਆਂ 37 ਟੀਮਾਂ ਨੂੰ ਪਛਾੜਦਿਆਂ ਭੋਪਾਲ 'ਚ ਜਿਤ ਹਾਸਲ ਕੀਤੀ।
ਜ਼ਿਲ੍ਹਾ ਭਾਸ਼ਾ ਅਫਸਰ ਨੇ ਦੱਸਿਆ ਕਿ ਕੁਲਜੀਤ ਭੱਟੀ ਜਿਨ੍ਹਾ ਨੇ ਇਹ ਨਾਟਕ ਲਿਖਿਆ ਅਤੇ ਨਾਟਕ ਵਿੱਚ ਪ੍ਰਭਸਿਮਰਨਜੀਤ ਕੌਰ, ਵੀਰਪਾਲ ਕੌਰ, ਜਸ਼ਨਪ੍ਰੀਤ ਕੌਰ, ਗੁਰਪ੍ਰੀਤ ਕੌਰ ਅਤੇ ਦੀਕਸ਼ਾ ਰਾਣੀ ਨੇ ਆਪਣਾ ਆਪਣਾ ਕਿਰਦਾਰ ਬਾਖੂਬੀ ਨਿਭਾਇਆ। ਸ੍ਰੀ ਭੁਪਿੰਦਰ ਉਤਰੇਜਾ ਨੇ ਜੇਤੂ ਵਿਦਿਆਰਥਣਾਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਸਨਮਾਨਿਤ ਕੀਤਾ। ਆਏ ਹੋਏ ਸਾਰੇ ਮਹਿਮਾਨਾਂ ਦਾ ਜ਼ਿਲ੍ਹਾ ਭਾਸ਼ਾ ਅਫ਼ਸਰ ਸ੍ਰੀ ਭੁਪਿੰਦਰ ਉਤਰੇਜਾ ਅਤੇ ਜ਼ਿਲ੍ਹਾ ਖੋਜ ਅਫ਼ਸਰ ਸ. ਪਰਮਿੰਦਰ ਸਿੰਘ ਨੇ ਸਾਰਿਆ ਦਾ ਪਹੁੰਚਣ ਤੇ ਧੰਨਵਾਦ ਕੀਤਾ।
4 Attachments